ਕੌਂਸਲ ਆਫ਼ ਜੂਨੀਅਰ ਇੰਜੀਨੀਅਰਾਂ ਨੇ ਸਿਆਸੀ ਵਧੀਕੀਆਂ ਨੂੰ ਲੈ ਕੇ ਕੀਤੀ ਮੀਟਿੰਗ.!!!

Gurpreet Singh Josan
Last Updated: Jan 14 2018 13:26

ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤੇ ਬਿਜਲੀ ਚੋਰੀ ਰੋਕਣ ਲਈ ਬਿਜਲੀ ਖਪਤਕਾਰਾਂ ਦੇ ਘਰਾਂ ਤੇ ਕਾਰੋਬਾਰਾਂ 'ਤੇ ਛਾਪੇਮਾਰੀ ਕਰਨ ਅਤੇ ਬਿਜਲੀ ਦੇ ਬਿੱਲ ਬਕਾਇਆ ਭਰਾਉਣ ਲਈ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਕਾਰਵਾਈ ਦੌਰਾਨ ਆਉਂਦੀਆਂ ਮੁਸ਼ਕਿਲਾਂ ਅਤੇ ਸਿਆਸੀ ਵਧੀਕੀਆਂ ਕਾਰਨ ਹੁੰਦੀਆਂ ਵਿਭਾਗੀ ਪ੍ਰੇਸ਼ਾਨੀਆਂ ਨੂੰ ਲੈ ਕੇ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਸਰਕਲ ਫ਼ਿਰੋਜ਼ਪੁਰ ਵੱਲੋਂ ਇੰਜੀਨੀਅਰ ਬਲਬੀਰ ਸਿੰਘ ਵੋਹਰਾ ਸਰਕਲ ਪ੍ਰਧਾਨ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਯੂਨੀਅਨ ਆਗੂ ਜੇ.ਈ. ਸੁਖਦੇਵ ਸਿੰਘ, ਜੋਗਿੰਦਰ ਸਿੰਘ ਜੇ.ਈ. ਅਤੇ ਮੱਖਣ ਸਿੰਘ ਏ.ਏ.ਈ. ਵੱਲੋਂ ਡਿਊਟੀ ਨਿਭਾਉਂਦਿਆਂ ਪਿੰਡ ਘੁਬਾਇਆ ਦੇ ਇੱਕ ਇੰਜੀਨੀਅਰਿੰਗ ਕਾਲਜ ਦਾ 35 ਲੱਖ ਬਿਜਲੀ ਬਿੱਲ ਬਕਾਇਆ ਹੋਣ ਕਰਕੇ ਕੁਨੈਕਸ਼ਨ ਕੱਟਣ ਦੀ ਸਜ਼ਾ ਤਬਾਦਲੇ ਦੇ ਰੂਪ ਵਿੱਚ ਭੁਗਤਣ ਦਾ ਭਾਰੀ ਰੋਸ ਜਤਾਇਆ ਗਿਆ।

ਉਨ੍ਹਾਂ ਕਿਹਾ ਕਿ ਚੀਫ਼ ਇੰਜੀਨੀਅਰ ਬਠਿੰਡਾ ਵੱਲੋਂ ਬਦਲੀਆਂ ਰੱਦ ਕਰਨ ਦੇ ਦੁਆਏ ਵਿਸ਼ਵਾਸ ਬਾਅਦ ਵੀ ਤਬਾਦਲੇ ਰੱਦ ਨਹੀਂ ਹੋਏ। ਉਨ੍ਹਾਂ ਕਿਹਾ ਕਿ 15 ਜਨਵਰੀ ਤੋਂ ਸਰਕਲ ਪੱਧਰ ਤੇ ਸੰਘਰਸ਼ ਵਰਕ ਟੂ ਰੂਲ ਦੇ ਸਿਧਾਂਤ ਮੁਤਾਬਿਕ ਕੀਤਾ ਜਾਵੇਗਾ। ਇਸ ਸਬੰਧੀ ਡਿਪਟੀ ਚੀਫ਼ ਇੰਜੀਨੀਅਰ ਫ਼ਿਰੋਜ਼ਪੁਰ ਨੂੰ ਨੋਟਿਸ ਦੇ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਬਦਲੀਆਂ ਤੁਰੰਤ ਰੱਦ ਨਾ ਹੋਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੇ ਸਾਰਾ ਸਰਕਲ ਜਾਮ ਕਰ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਇੰਜ. ਬਲਵਿੰਦਰ ਸਿੰਘ ਏ.ਈ. ਸਰਪ੍ਰਸਤ ਸਰਕਲ ਫ਼ਿਰੋਜ਼ਪੁਰ, ਇੰਜ. ਰਜਨੀਸ਼ ਧੀਂਗੜਾ ਸੈਕਟਰੀ ਸਬ ਅਰਬਨ ਫ਼ਿਰੋਜ਼ਪੁਰ, ਮਨਦੀਪ ਢੋਟ ਸੈਕਟਰੀ ਸਿਟੀ ਫ਼ਿਰੋਜ਼ਪੁਰ, ਰਮੇਸ਼ ਮੱਕੜ ਏ.ਈ., ਫੁੰਮਣ ਸਿੰਘ ਪ੍ਰਧਾਨ ਜਲਾਲਾਬਾਦ, ਸੰਦੀਪ ਕੁਮਾਰ ਸੈਕਟਰੀ, ਮੱਖਣ ਸਿੰਘ, ਜੋਗਿੰਦਰ ਸਿੰਘ, ਹਰਦੀਪ ਸਿੰਘ ਬਰਾੜ, ਅਸ਼ੋਕ ਕਾਲੀਆ ਆਦਿ ਆਗੂ ਹਾਜ਼ਰ ਸਨ।