ਨਵਜੋਤ ਸਿੰਘ ਸਿੱਧੂ ਨੇ ਪਾਰਟੀ ਵਰਕਰਾਂ ਤੇ ਮੁਲਾਜ਼ਮਾਂ ਨਾਲ ਮਿਲ ਕੇ ਲੋਹੜੀ ਤੇ ਪਾਏ ਭੰਗੜੇ

Last Updated: Jan 14 2018 13:06

ਲੋਹੜੀ ਦਾ ਤਿਉਹਾਰ ਗੁਰੂ ਨਗਰੀ ਵਿੱਚ ਰਵਾਇਤੀ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਦੌਰਾਨ ਗਲੀਆਂ ਬਾਜ਼ਾਰਾਂ ਤੇ ਮਾਰਕੀਟਾਂ ਵਿੱਚ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲੀਆਂ। ਸਵੇਰੇ ਤੋਂ ਹੀ ਪਤੰਗਬਾਜ਼ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਪਤੰਗਾਂ ਉਡਾ ਰਹੇ ਸਨ ਅਤੇ ਨੌਜਵਾਨਾਂ ਨੇ ਕੋਠਿਆਂ ਉਪਰ ਲਾਊਡ ਸਪੀਕਰ ਅਤੇ ਡੀਜੇ ਲਾ ਕੇ ਉੱਚੀਆਂ ਆਵਾਜ਼ਾਂ ਵਿੱਚ 'ਬੋ ਕਾਟਾ ਤੇ ਆਈ ਬੋ' ਦੇ ਨਾਅਰੇ ਲਾਏ। ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਘਰ ਪਾਰਟੀ ਵਰਕਰਾਂ ਤੇ ਮੁਲਾਜ਼ਮਾਂ ਨਾਲ ਮਿਲ ਕੇ ਲੋਹੜੀ ਮਨਾਈ ਗਈ। ਇਸ ਮੌਕੇ ਉਨ੍ਹਾਂ ਪਤੰਗ ਉਡਾਏ ਤੇ ਭੰਗੜਾ ਵੀ ਪਾਇਆ। ਉਨ੍ਹਾਂ ਆਪਣੇ ਨਜ਼ਦੀਕੀਆਂ, ਸ਼ੁਭਚਿੰਤਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਰਵਾਏ ਲੋਹੜੀ ਸਮਾਗਮਾਂ ਵਿੱਚ ਵੀ ਹਾਜ਼ਰੀ ਭਰੀ।