ਪ੍ਰੋਟੈਸਟ ਕੈਂਸਰ ਦੇ ਕੇਸਾਂ 'ਚ ਪੰਜਾਬ ਦੂਜੇ ਨੰਬਰ ਤੇ

Last Updated: Jan 14 2018 12:33

ਪੰਜਾਬ ਦੇ ਭਵਿੱਖ ਵਿੱਚ ਕੀ ਲਿਖਿਆ ਹੈ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਪਰ ਜਿਸ ਤਰੀਕੇ ਨਾਲ ਸੂਬੇ ਦੇ ਹਾਲਾਤ ਬਣਦੇ ਜਾ ਰਹੇ ਹਨ ਉਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲਾ ਸਮਾਂ ਹੋਰ ਮੁਸ਼ਕਿਲਾਂ ਨੂੰ ਆਪਣੇ ਨਾਲ ਲੈ ਕੇ ਆ ਰਿਹਾ ਹੈ। ਪੰਜਾਬ ਪੁਰਸ਼ਾਂ ਦੇ ਪ੍ਰੋਟੈਸਟ ਕੈਂਸਰ ਦੇ ਮਾਮਲੇ ਵਿੱਚ ਪੂਰੇ ਦੇਸ਼ 'ਚੋਂ ਦੂਜੇ ਨੰਬਰ ਤੇ ਆ ਗਿਆ ਹੈ, ਜਿਸ ਨੇ ਸਿਹਤ ਵਿਭਾਗ ਦੀ ਨਿੰਦਾ ਉਡਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇੱਕ ਨਵੀਂ ਤਰ੍ਹਾਂ ਦੀ ਮੁਸੀਬਤ ਤੋਂ ਜਾਣੂ ਕਰਵਾਇਆ ਹੈ। ਇੱਥੇ ਦੱਸਣਯੋਗ ਹੈ ਕਿ ਪ੍ਰੋਟੈਸਟ ਕੈਂਸਰ ਪੰਜਾਬ ਦੇ ਵਿੱਚ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸਨੇ ਜ਼ਿਆਦਾਤਰ ਜਾਂ ਹੋਰ ਸ਼ਬਦਾਂ ਵਿੱਚ ਕਹੀਏ ਤਾਂ 80 ਪ੍ਰਤੀਸ਼ਤ ਆਪਣਾ ਨਿਸ਼ਾਨਾ ਸੂਬੇ ਦੇ ਪੁਰਸ਼ਾਂ ਨੂੰ ਬਣਾਇਆ ਹੈ। ਇਸ ਬਿਮਾਰੀ ਵਿੱਚ ਲੋਕਾਂ ਨੂੰ ਪੇਸ਼ਾਬ ਕਰਨ ਦੇ ਸਬੰਧਿਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਇੱਕ ਪੁਆਇੰਟ ਤੇ ਮੌਤ ਵੀ ਹੋ ਸਕਦੀ ਹੈ। 

ਇੱਕ ਪਾਸੇ ਸਿਹਤ ਵਿਭਾਗ ਪੰਜਾਬ ਦੇ ਭਵਿੱਖ ਨੂੰ ਸੁਧਾਰਨ ਲਈ ਨਸ਼ੇ ਵਿਰੋਧੀ ਕਦਮਾਂ ਨੂੰ ਪਹਿਲ ਦੇ ਰਹੀ ਹੈ ਅਤੇ ਹੁਣ ਦੂਜੇ ਹੀ ਪਾਸੇ ਬਿਨਾਂ ਨਸ਼ਾ ਕਰੇ ਵੀ ਪੁਰਸ਼ ਮੌਤ ਦੀ ਰਾਹ ਵੱਲ ਜਾ ਰਹੇ ਹਨ। ਇਸ ਗੱਲ ਨੇ ਵਿਭਾਗ 'ਚ ਵੀ ਇਸ ਗੱਲ ਦਾ ਤਨਾਅ ਪੈਦਾ ਕਰ ਦਿੱਤਾ ਹੈ ਕਿ ਆਖਿਰ ਕਿਸ ਤਰੀਕੇ ਨਾਲ ਸੂਬੇ ਨੂੰ ਇਸ ਬਿਮਾਰੀ ਤੋਂ ਆਜ਼ਾਦ ਕਰਵਾਇਆ ਜਾਵੇ। ਇਸ ਸਬੰਧ ਵਿੱਚ ਪਟਿਆਲਾ ਦੇ ਕੰਸਲਟੈਂਟ ਯੂਰੋਲੋਜੀ ਐਂਡ ਕਿਡਨੀ ਟਰਾਂਸਪਲਾਂਟ ਸਪੈਸ਼ਲਿਸਟ ਡਾ. ਅੰਕੁਰ ਬਾਂਸਲ ਨੇ ਦੱਸਿਆ ਕਿ ਪੁਰਸ਼ਾਂ ਵਿੱਚ ਇਸ ਵੱਧ ਰਹੀ ਬਿਮਾਰੀ ਦਾ ਮੁੱਖ ਕਾਰਨ ਨੀਂਦ ਦਾ ਨਾ ਪੂਰਾ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕੱਲ੍ਹ ਖਾਣ-ਪੀਣ ਵਾਲੇ ਰੁਝਾਨ ਦੇ ਹਿਸਾਬ ਨਾਲ ਪੁਰਸ਼ਾਂ ਲਈ 7 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ, ਜਿਸ ਨਾਲ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਦੂਜੀ ਤਰਫ਼ ਸਿਹਤ ਵਿਭਾਗ ਲਈ ਇਹ ਇੱਕ ਨਵੀਂ ਚੁਣੌਤੀ ਬਣ ਗਈ ਹੈ ਕਿ ਹੁਣ ਪੁਰਸ਼ਾਂ ਨੂੰ ਸਹੀ ਸਮੇਂ ਨਾਲ ਸੌਣ ਲਈ ਕਿਵੇਂ ਪ੍ਰੇਰਿਤ ਕੀਤਾ ਜਾਵੇ।