ਅਗਵਾ ਹੋਏ ਬੱਚੇ ਦੇ ਪਰਿਵਾਰ ਨੂੰ ਲੈ ਕੇ ਸ਼ਿਵ ਸੈਨਾ ਮਿਲੀ ਬ੍ਰਹਮ ਮਹਿੰਦਰਾ ਨੂੰ

Last Updated: Jan 14 2018 11:31

ਪਟਿਆਲਾ ਦੇ ਇੱਕ ਨਾਮਵਰ ਸਰਕਾਰੀ ਹਸਪਤਾਲ ਵਿੱਚੋਂ ਪਿਛਲੇ ਦਿਨੀਂ ਇੱਕ ਅਣਪਛਾਤੀ ਔਰਤ ਨੇ ਇੱਕ ਮਰੀਜ਼ ਕੋਲੋਂ ਉਸਦਾ ਨਵਜਾਤ ਬੱਚਾ ਚੋਰੀ ਕਰ ਲਿਆ ਸੀ। ਅੱਜ ਇਸ ਮਾਮਲੇ ਨੂੰ ਪੰਜ ਦਿਨ ਬੀਤ ਜਾਣ ਬਾਅਦ ਵੀ ਪੁਲਿਸ ਇਸ ਮਾਮਲੇ ਵਿੱਚ ਕੋਲਹੂ ਦੇ ਬੈਲ ਵਾਂਗੂ ਉੱਥੇ ਹੀ ਖਲੋਤੀ ਹੈ ਜਿੱਥੇ ਸ਼ੁਰੂ ਹੋਈ ਸੀ, ਜਿਸ ਕਾਰਨ ਬੱਚਾ ਚੋਰਨੀ ਪੁਲਿਸ ਦੀਆਂ ਨਾਉਂਦਾਰਾਂ ਤੋਂ ਹੋਰ ਦੂਰ ਹੁੰਦੀ ਜਾ ਰਹੀ ਹੈ।

ਇਸੇ ਵਿਸ਼ੇ ਉੱਪਰ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਅਧਿਕਾਰੀਆਂ ਨੇ ਅਗਵਾਹ ਹੋਏ ਬੱਚੇ ਦੇ ਪਰਿਵਾਰ ਨੂੰ ਲੈ ਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ। ਪੰਜ ਦਿਨ ਗੁਜ਼ਰ ਜਾਣ ਬਾਅਦ ਵੀ ਕੋਈ ਸੰਤੁਸ਼ਟ ਕਾਰਵਾਈ ਨਹੀਂ ਹੋਣ ਤੇ ਬ੍ਰਹਮ ਮਹਿੰਦਰਾ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਉਹ ਖੁਦ ਮਾਮਲੇ ਵਿੱਚ ਸਖਤੀ ਵਰਤਣ ਨੂੰ ਕਹਿਣਗੇ।

ਸ਼ਿਵ ਸੈਨਾ ਹਿੰਦੁਸਤਾਨ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਵਿਨੀਤ ਸਹਿਗਲ ਅਤੇ ਔਰਤ ਸ਼ਾਖਾ ਦੀ ਜ਼ਿਲ੍ਹਾ ਚੇਅਰਪਰਸਨ ਰੇਣੁ ਕੁਮਾਰੀ ਨੇ ਕਿਹਾ ਕਿ ਜੇਕਰ ਦੋ ਦਿਨ ਵਿੱਚ ਤਸੱਲੀ ਬਕਸ਼ ਕਾਰਵਾਈ ਨਹੀਂ ਹੁੰਦੀ ਤਾਂ ਸੋਮਵਾਰ ਤਾਰੀਖ 15 ਜਨਵਰੀ ਨੂੰ ਐਸ.ਐਸ.ਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ।