26 ਜਨਵਰੀ ਨੂੰ ਕੈਪਟਨ ਦੇ ਪਟਿਆਲਾ ਆਉਣ ਤੇ ਪੁਲਿਸ ਚੌਕਸੀ ਵਧੀ

Last Updated: Jan 14 2018 11:15

ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਠੀਕ 13 ਦਿਨਾਂ ਬਾਅਦ ਆਉਣਗੇ ਅਤੇ ਪਟਿਆਲਾ ਦੇ ਮਸ਼ਹੂਰ ਯਾਦਵਿੰਦਰਾ ਸਕੂਲ ਵਿਖੇ ਤਿਰੰਗਾ ਝੰਡਾ ਫੈਲਾਉਂਗੇ, ਜਿਸਨੂੰ ਦੇਖਦੇ ਹੋਏ ਪੁਲਿਸ ਨੇ ਆਪਣੇ ਬੰਦੋਬਸਤ ਪੁਖਤਾ ਕਰਨ ਲਈ ਸਖਤੀ ਵਧਾ ਦਿੱਤੀ ਹੈ। ਪਟਿਆਲਾ ਨੂੰ ਲੱਗਰੀਆਂ ਹੀ ਲਿੰਕ ਸੜਕਾਂ ਉੱਪਰ ਪੁਲਿਸ ਨੇ ਨਾਕੇ ਲਾ ਲਏ ਹਨ ਅਤੇ ਚੈਕਿੰਗ ਕੀਤੀ ਜਾ ਰਹੀ ਹੀ। ਸਰਹਿੰਦ ਬਾਈਪਾਸ, ਰਾਜਪੁਰਾ ਰੋਡ, ਨਾਭਾ ਰੋਡ, ਸੰਗਰੂਰ ਰੋਡ ਅਤੇ ਭਾਦਸੋਂ ਚੁੰਗੀ ਸਭ ਜਗ੍ਹਾ ਤੇ ਹੀ ਪੁਲਿਸ ਦੀ ਸਖਤ ਚੈਕਿੰਗ ਚੱਲ ਰਹੀ ਹੈ। ਇਸ ਮੌਕੇ ਇੱਕ ਦੁੱਕਾ ਚਲਾਨ ਵੀ ਕੀਤੇ ਜਾ ਰਹੇ ਹਨ ਅਤੇ ਹੋ ਸਕਦਾ ਹੈ ਕਿ ਐਨੀ ਸਖਤੀ ਦੇ ਕਾਰਨ ਨਸ਼ਾ ਅਤੇ ਸ਼ਰਾਬ ਭਾਰੀ ਮਾਤਰਾ ਵਿੱਚ ਫੜੀ ਜਾਵੇ।