ਲੋਹੜੀ ਮੌਕੇ ਟਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਵਾਲਿਆਂ ਨੂੰ ਟਰੈਫ਼ਿਕ ਪੁਲਿਸ ਨੇ ਭੇਂਟ ਕੀਤੇ ਗੁਲਾਬ ਦੇ ਫੁੱਲ

Last Updated: Jan 13 2018 19:01

ਜਿੱਥੇ ਅੱਜ ਲੋਹੜੀ ਦਾ ਤਿਉਹਾਰ ਬੜੇ ਹੀ ਸ਼ਗਨਾਂ ਅਤੇ ਚਾਵਾਂ ਨਾਲ ਪੁਰੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ, ਉੱਥੇ ਹੀ ਟਰੈਫ਼ਿਕ ਸਪਤਾਹ ਦੇ ਚੱਲਦਿਆਂ ਟਰੈਫ਼ਿਕ ਪੁਲਿਸ ਵੱਲੋਂ ਵੱਖ-ਵੱਖ ਚੌਂਕਾਂ ਵਿੱਚ ਖੜੇ ਹੋ ਕੇ ਟਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਵਾਲਿਆਂ ਨੂੰ ਗੁਲਾਬ ਦੇ ਫੁੱਲ ਭੇਂਟ ਕਰਕੇ ਲੋਹੜੀ ਮਨਾਈ ਗਈ। ਇਸ ਮੌਕੇ ਇੰਸਪੈਕਟਰ ਕਲਦੀਪ ਕੌਰ, ਸਬ ਇੰਸਪੈਕਟਰ ਪਰਮਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਮਹਿੰਦਰ ਪਾਲ ਸਿੰਘ ਮਾਰਸ਼ਲ, ਕੁਲਵੰਤ ਸਿੰਘ ਕਾਂਸਟੇਬਲ ਆਦਿ ਮੌਜੂਦ ਸਨ।