Loading the player...

ਲੋਹੜੀ ਵਾਲੀ ਰਾਤ ਮਿੱਠੇ ਗੰਨੇ ਦੇ ਰਸ ਵਾਲੀ ਰੋਹ ਦੀ ਖੀਰ ਬਣਾਉਣ ਦੀ ਪਰੰਪਰਾ

Last Updated: Jan 13 2018 18:48

ਅੱਜ ਨਿਊਜ਼ ਨੰਬਰ ਦੀ ਟੀਮ ਵੱਲੋਂ ਬਜ਼ਾਰ ਦਾ ਦੌਰਾ ਕੀਤਾ। ਬਜ਼ਾਰ ਵਿੱਚ ਜਿੱਥੇ ਮੂੰਗਫਲੀ, ਰਿਉੜੀਆਂ, ਗਚਕ, ਮੱਕੀ ਦੇ ਫੁੱਲੇ ਸਜੇ ਨਜ਼ਰ ਆਏ, ਉੱਥੇ ਹੀ ਗੰਨੇ ਦੇ ਰਸ ਦੇ ਵੇਲਣੇ 'ਤੇ ਵੀ ਜ਼ੋਰਾਂ ਨਾਲ ਵਿੱਕਰੀ ਹੁੰਦੀ ਦੇਖੀ ਗਈ। ਇਸ ਬਾਰੇ ਜੱਦ ਰੇਹੜੀ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਮੂੰਗਫਲੀ ਵੇਚਣ ਵਾਲੇ ਨੇ ਕਿਹਾ ਕਿ ਅਸੀਂ 72 ਵਰੈਟੀਆਂ ਲਗਾਈਆਂ ਹਨ ਜਿਸ ਵਿੱਚ ਕਈ ਪ੍ਰਕਾਰ ਦੀਆਂ ਗਚਕ, ਮੂੰਗਫਲੀ, ਰਿਉੜੀਆਂ ਹਨ ਪਰ ਇਸ ਵਾਰ ਗ੍ਰਾਹਕ ਬਹੁਤ ਘੱਟ ਹਨ। 

ਦੂਜੇ ਪਾਸੇ ਗੰਨੇ ਦੇ ਰਸ ਵੇਚਣ ਵਾਲੇ ਨਾਲ ਜੱਦ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਅੱਜ ਲੋਹੜੀ ਦੇ ਦਿਨ 'ਤੇ ਲੋਕ ਰਾਤ ਨੂੰ ਗੰਨੇ ਦੇ ਰਸ ਦੀ ਰੋਹ ਦੀ ਖੀਰ ਅਤੇ ਮਿੱਠੇ ਚਾਵਲ  ਬਣਾਉਣ ਦਾ ਸ਼ਗਨ ਕਰਦੇ ਹਨ ਅਤੇ ਸਵੇਰੇ ਸੰਗਰਾਂਦ 'ਤੇ ਮੰਦਿਰ, ਗੁਰਦੁਆਰੇ ਚੜ੍ਹਾਉਂਦੇ ਹਨ।