ਮਾਸਟਰ ਕੈਡਰ ਨੇ ਕੀਤਾ ਰੋਸ ਪ੍ਰਦਰਸ਼ਨ, ਸਰਕਾਰ ਦਾ ਅਰਥੀ ਫੂਕ ਮੁਜਾਹਿਰਾ ਕੀਤਾ

Last Updated: Jan 13 2018 18:27

ਮਾਸਟਰ ਕੈਡਰ ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਿਰਾ ਕੀਤਾ ਅਤੇ ਜੰਮ ਕੇ ਨਾਅਰੇਬਾਜੀ ਵੀ ਕੀਤੀ। ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 5178  ਅਧਿਆਪਕਾਂ ਦੀਆਂ ਸੇਵਾਵਾਂ ਰੇਗੂਲਰ ਨਹੀਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਅਧਿਆਪਕ ਸੰਘਰਸ਼ ਦੇ ਰਾਹ 'ਤੇ ਚੱਲਦੇ ਹੋਏੇ ਹੁਣ ਆਰ-ਪਾਰ ਦੀ ਲੜਾਈ ਸ਼ੂਰ ਕਰਨ ਲਈ ਮਜਬੂਰ ਹਨ। ਯੂਨੀਅਨ ਦੇ ਪ੍ਰਧਾਨ ਪ੍ਰਦਮਪਾਲ ਸਿੰਘ ਨੇ ਕਿਹਾ ਕਿ ਸਰਕਾਰ ਉਹਨਾਂ ਦੀਆਂ ਸੇਵਾਵਾਂ ਨੂੰ ਰੇਗੂਲਰ ਨਾ ਕਰਕੇ ਲੰਬੇ ਸਮੇਂ ਤੋਂ ਉਨ੍ਹਾਂ ਦਾ ਸ਼ੋਸ਼ਣ ਕਰਦੀ ਚਲੀ ਆ ਰਹੀ ਹੈ। ਉੱਚ ਸਿੱਖਿਆ ਅਤੇ ਸਰਕਾਰ ਤੋਂ ਪਹਿਲਾਂ ਹੀ ਪ੍ਰਸਾਵਿਤ ਅਸਾਮੀਆਂ 'ਤੇ ਨਿਯੁਕਤੀ ਕੀਤੇ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਅਸਥਾਈ ਹੀ ਰੱਖਿਆ ਹੋਇਆ ਹੈ ਜੋ ਸਰਾਸਰ ਧੱਕਾ ਹੈ।

ਸਰਕਾਰ ਇਸ ਧੱਕੇਸ਼ਾਹੀ ਕਰਨ ਤੋਂ ਜਰਾ ਜਿੰਨਾਂ ਵੀ ਗੁਰੇਜ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਵਿਭਾਗ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੇਗੂਲਰ ਕਰਨ ਦੀਆਂ ਆਪਣੀਆਂ ਗਤੀਵਿਧੀਆਂ ਨੂੰ ਤੇਜ ਕਰਨ ਵਿੱਚ ਲੱਗਾ ਹੋਣ ਦਾ ਦਾਅਵਾ ਕਰਦਾ ਹੈ ਪਰ ਕਰੀਬ ਤਿੰਨ ਮਹੀਨੇ ਪਹਿਲਾਂ ਸਰਕਾਰ ਨੇ ਉਹਨਾਂ ਦੇ ਰਿਕਾਰਡ ਦੀ ਫਾਈਲ ਮੰਗਾ ਕੇ ਮੇਜ 'ਤੇ ਰੱਖ ਛੱਡੀ ਹੈ ਪਰ ਇਸਤੇ ਕੋਈ ਗੌਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਉਹਨਾਂ ਦੀ ਸੇਵਾਵਾਂ ਰੇਗੂਲਰ ਕਰੇ ਅਤੇ ਇਸ ਸਬੰਧੀ ਜਿੰਨੀ ਜਲਦੀ ਹੋ ਸਕੇ, ਇਸਦਾ ਨੋਟੀਫਿਕੇਸ਼ਨ ਕਰੇ ਨਹੀ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।