ਜਬਰਨ ਨਹੀਂ ਲਈ ਜਾਵੇਗੀ ਦਲਿਤਾਂ ਦੇ ਹਿੱਸੇ ਦੀ ਜਮੀਨ: ਕਾਂਗੜਾ

Last Updated: Jan 13 2018 18:22

ਸਰਕਾਰ ਵੱਲੋਂ ਸੰਗਰੂਰ ਵਿੱਚ ਇੰਡਸਟਰੀਅਲ ਹੱਬ ਬਣਾਉਣ ਹਿੱਤ ਪਿੰਡ ਬਾਲਦ ਕਲਾਂ ਵਿਖੇ ਵਿੱਚ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਪੂਨਮ ਕਾਂਗੜਾ ਵੀ ਦਲਿਤਾਂ ਦੀ ਹਮਾਇਤ ਵਿੱਚ ਆ ਗਏ ਹਨ। ਇਸ ਸਬੰਧੀ ਉਨ੍ਹਾਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਲਿਤਾਂ ਨੇ ਪਿਛਲੀ ਜਾਲਮ ਸਰਕਾਰ ਦਾ ਤਸ਼ੱਦਦ ਸਹਿੰਦਿਆਂ ਬੜੇ ਸੰਘਰਸ਼ ਨਾਲ ਆਪਣੇ ਹਿੱਸੇ ਦੀ ਜਮੀਨ ਹਾਸਲ ਕੀਤੀ ਹੈ, ਜਿਸਤੇ ਉਹ ਸਾਂਝੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਸ ਜਮੀਨ ਨੂੰ ਜਬਰਨ ਨਹੀਂ ਲਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਮੁੱਢ ਤੋਂ ਹੀ ਦਲਿਤ ਹਿਤੈਸ਼ੀ ਹੈ। ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਰੋਜਗਾਰ ਦੇ ਸਾਧਨ ਪੈਦਾ ਕਰਨ ਲਈ ਹਰ ਜ਼ਿਲ੍ਹੇ ਵਿੱਚ ਵੱਡੀਆਂ ਇੰਡਸਟਰੀਆਂ ਲਗਾਉਣਾ ਚਾਹੁੰਦੇ ਹਨ, ਜਿਸਦਾ ਜਿਆਦਾ ਲਾਭ ਦਲਿਤ ਭਾਈਚਾਰੇ ਨੂੰ ਹੀ ਹੋਵੇਗਾ? ਪਰ ਫਿਰ ਵੀ ਕੈਪਟਨ ਸਰਕਾਰ ਦਲਿਤਾਂ ਦੇ ਹਿੱਸੇ ਦੀ ਜਮੀਨ ਲੈਣ ਲਈ ਕੋਈ ਅਜਿਹਾ ਕਦਮ ਨਹੀਂ ਚੁੱਕੇਗੀ। ਕਾਂਗੜਾ ਨੇ ਕਿਹਾ ਕਿ ਉਹ ਬਾਲਦ ਕਲਾਂ ਦੇ ਦਲਿਤਾਂ ਦੇ ਹਿੱਸੇ ਵਾਲੀ ਜਮੀਨ ਦੀ ਬਜਾਏ ਇੰਡਸਟਰੀਅਲ ਪਾਰਕ ਕਿਸੇ ਹੋਰ ਜਗ੍ਹਾ 'ਤੇ ਬਣਾਉਣ ਦੀ ਮੰਗ ਨੂੰ ਲੈਕੇ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਣਗੇ। ਕਾਂਗੜਾ ਨੇ ਦਲਿਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਆਸੀ ਲੋਕਾਂ ਦੇ ਹੱਥਾਂ ਵਿੱਚ ਨਾ ਖੇਡਣ।