ਕਾਨਫਰੰਸ ਦੀਆਂ ਤਿਆਰੀਆਂ ਦਾ ਅਚਨਚੇਤ ਜਾਇਜ਼ਾ ਲੈਣ ਪਹੁੰਚੇ ਸੁਖਬੀਰ ਬਾਦਲ

Maninder Arora
Last Updated: Jan 13 2018 18:19

ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਮਾਘੀ ਜੋੜ ਮੇਲੇ 'ਤੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਰੋਜ਼ੀ ਬਰਕੰਦੀ ਵੀ ਹਾਜਰ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਇਕ ਰੋਜ਼ੀ ਬਰਕੰਦੀ ਵੱਲੋਂ ਕਾਰਵਾਈ ਗਈ ਤਿਆਰੀ ਤੋਂ ਉਹ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦਾ ਦਿਲ ਬਾਗੋਬਾਗ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਕੱਲ ਨੂੰ ਹੋਣ ਵਾਲੀ ਅਕਾਲੀ ਦਲ ਦੀ ਕਾਨਫਰੰਸ ਇਤਿਹਾਸਿਕ ਹੋਵੇਗੀ ਅਤੇ ਪੰਜਾਬ ਦੀ ਸਮੁੱਚੀ ਅਕਾਲੀ-ਭਾਜਪਾ ਲੀਡਰਸ਼ਿਪ ਵੱਲੋਂ ਇਸ ਵਿੱਚ ਭਾਗ ਲਿਆ ਜਾਵੇਗਾ। ਵਿਧਾਇਕ ਰੋਜ਼ੀ ਬਰਕੰਦੀ ਦੇ ਅਨੁਸਾਰ ਕਾਨਫਰੰਸ ਦੀ ਸਮੁੱਚੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਅਤੇ ਕਰੀਬ 50 ਹਜਾਰ ਵਰਕਰਾਂ ਦੇ ਪਹੁੰਚਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਇਸ ਕਾਨਫਰੰਸ ਲਈ ਕਰੀਬ ਚਾਰ ਏਕੜ ਵਿੱਚ ਪੰਡਾਲ ਲਾਇਆ ਗਿਆ ਹੈ।