ਟਰੱਕ ਅਤੇ ਸਕੂਟਰ ਦੀ ਟੱਕਰ ਵਿੱਚ ਔਰਤ ਦੀ ਮੌਤ.!

Last Updated: Jan 13 2018 17:18

ਥਾਣਾ ਮੱਲਾਂਵਾਲਾ ਦੇ ਬਿਲਕੁੱਲ ਸਾਹਮਣੇ ਟਰੱਕ ਅਤੇ ਸਕੂਟਰ ਦੀ ਟੱਕਰ ਹੋ ਜਾਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਬਲਜੀਤ ਕੌਰ ਪਿੰਡ ਆਸਿਫ਼ ਵਾਲਾ ਵਿਖੇ ਭੱਠੇ 'ਤੇ ਮਜ਼ਦੂਰੀ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਉਹ ਅਤੇ ਉਸ ਦੀ ਪਤਨੀ ਕੰਮ ਕਰਨ ਵਾਸਤੇ ਜਾ ਰਹੇ ਸਨ। ਜਦੋਂ ਉਹ ਪੁਲਿਸ ਥਾਣਾ ਮੱਲਾਂਵਾਲਾ ਸਾਹਮਣੇ ਪਹੁੰਚੇ ਤਾਂ ਇਕਦਮ ਪਿੱਛੇ ਤੋਂ ਆ ਰਹੇ ਟਰੱਕ ਨੇ ਓਵਰਟੇਕ ਕਰਦਿਆਂ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਅਮਰਜੀਤ ਸਿੰਘ ਨੇ ਦੱਸਿਆ ਇਸ ਹਾਦਸੇ ਵਿੱਚ ਉਹ ਜ਼ਖਮੀ ਹੋ ਗਿਆ। ਜਦੋਂ ਕਿ ਉਸ ਦੀ ਪਤਨੀ ਬਲਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਥਾਣਾ ਮੱਲਾਂਵਾਲਾ ਦੀ ਪੁਲਿਸ ਵੱਲੋਂ ਮ੍ਰਿਤਕ ਬਲਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।