ਟੈਗੋਰ ਥੇਟਰ ਕਤਲ ਕੇਸ 'ਚ ਇੱਕ ਦਾ ਰਿਮਾਂਡ ਵਧਾਇਆ

Last Updated: Jan 13 2018 16:51

ਇਸ਼ਕ ਸਿਆਪੇ ਦੇ ਚੱਕਰ 'ਚ ਇੱਕ ਵਿਅਕਤੀ ਨੂੰ ਕਤਲ ਕਰਕੇ ਟੈਗੋਰ ਥੇਟਰ ਦੇ ਪਿੱਛੇ ਸੁੱਟਣ ਦੇ ਕੇਸ ਵਿੱਚ ਪੁਲਿਸ ਵੱਲੋਂ ਗਿਰਫਤਾਰ ਕੀਤੇ ਜਗਰੂਪ ਸਿੰਘ ਦੀ ਪੁਲਿਸ ਰਿਮਾਂਡ ਖ਼ਤਮ ਹੋ ਚੱਲੀ ਸੀ, ਜਿਸ ਕਾਰਨ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਨਿਧੀ ਸੈਣੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਦਾ ਰਿਮਾਂਡ ਮਾਨਯੋਗ ਅਦਾਲਤ ਨੇ ਵਧਾ ਕੇ 25 ਜਨਵਰੀ ਤੱਕ ਦਾ ਕਰ ਦਿੱਤਾ ਹੈ।

ਮੁਲਜ਼ਮ ਨੂੰ ਪਹਿਲਾਂ ਮਾਨਯੋਗ ਅਦਾਲਤ ਨੇ 6 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਸੀ ਜਿਸ ਦੇ ਬਾਅਦ ਹੁਣ ਇਸ ਨੂੰ ਵਧਾਇਆ ਗਿਆ ਹੈ। ਇਸੇ ਮਾਮਲੇ ਵਿੱਚ ਦੂਜੀ ਮੁਲਜ਼ਮ ਹੇਮਾ ਨੂੰ ਪਹਿਲਾਂ ਹੀ 23 ਜਨਵਰੀ ਤੱਕ ਦੀ ਪੁਲਿਸ ਰਿਮਾਂਡ ਤੇ ਭੇਜਿਆ ਜਾ ਚੁੱਕਿਆ ਹੈ। ਦੱਸਣਯੋਗ ਹੈ ਕਿ ਉਕਤ ਮੁਲਜ਼ਮਾਂ 'ਤੇ ਲੁਧਿਆਣਾ ਦੇ ਇੱਕ ਪੇਂਟਰ ਰਾਜਿੰਦਰ ਕੁਮਾਰ ਨੂੰ ਬੇਰਹਿਮੀ ਨਾਲ ਇੱਟਾਂ ਮਾਰ-ਮਾਰ ਕੇ ਕਤਲ ਕਰਨ ਦੇ ਦੋਸ਼ ਹਨ ਅਤੇ ਪੁਲਿਸ ਨੇ ਮੁਲਜ਼ਮ ਜਗਰੂਪ ਉੱਪਰ ਹੱਤਿਆ ਦੇ ਕਈ ਹੋਰ ਇਲਜ਼ਾਮ ਵੀ ਲਗਾਏ ਹਨ।