ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਇੱਕ ਵਫ਼ਦ ਨੇ ਡੀ.ਸੀ ਨੂੰ ਦਿੱਤਾ ਮੰਗ ਪੱਤਰ

Last Updated: Jan 13 2018 16:30

ਭਾਰਤੀ ਮਜ਼ਦੂਰ ਸੰਘ ਨਾਲ ਸੰਬੰਧਿਤ ਅਖਿਲ ਭਾਰਤੀ ਆਂਗਣਵਾੜੀ ਕਰਮਚਾਰੀ ਮਹਾਸੰਘ ਦਾ ਵਫ਼ਦ ਪ੍ਰਧਾਨ ਸ਼ੀਤਲ ਸ਼ਰਮਾ ਦੀ ਅਗਵਾਈ ਹੇਠ ਡੀ.ਸੀ ਨੀਲੀਮਾ ਕੁਮਾਰੀ ਨੂੰ ਮਿਲਿਆ। ਇਸ ਦੌਰਾਨ ਭਾਰਤੀ ਮਜ਼ਦੂਰ ਸੰਘ ਦੇ ਪ੍ਰਦੇਸ਼ ਮਹਾ ਮੰਤਰੀ ਠਾਕੁਰ ਗੁਰਮੇਜ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮੰਗ ਪੱਤਰ ਵਿੱਚ ਡੀ.ਸੀ ਨੂੰ ਦੱਸਿਆ ਗਿਆ ਕਿ ਆਂਗਣਵਾੜੀ ਵਰਕਰ ਅਤੇ ਸਹਾਇਕਾਂ ਨੂੰ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ ਅਤੇ ਉਨ੍ਹਾਂ ਨੂੰ 18 ਹਜ਼ਾਰ ਅਤੇ ਸਹਾਇਕਾਂ ਨੂੰ 9 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ। 

ਇਸ ਦੇ ਨਾਲ ਮਿੰਨੀ ਆਂਗਣਵਾੜੀ ਮੁਲਾਜ਼ਮ ਨੂੰ ਮੇਨ ਆਂਗਣਵਾੜੀ ਵਾਂਗ ਮਾਨਦੇੲ ਦਿੱਤਾ ਜਾਵੇ, ਸਮਾਜਿਕ ਸੁਰੱਖਿਆ ਦੇ ਵਾਂਗ ਪੀ.ਐਫ, ਪੈਨਸ਼ਨ, ਗਰੈਚੁਟੀ ਅਤੇ ਮੈਡੀਕਲ ਸੁਵਿਧਾ ਨਾਲ ਬੀਮਾ ਰਾਸ਼ੀ ਦੇ ਲਾਭ ਵਿੱਚ ਵਾਧਾ ਕੀਤਾ ਜਾਵੇ। ਮਾਸਿਕ ਰਿਪੋਰਟ ਆਨਲਾਈਨ ਭੇਜਣ ਦਾ ਖ਼ਰਚ ਉਪਲਬਧ ਕਰਵਾਇਆ ਜਾਵੇ, ਆਂਗਣਵਾੜੀ ਕਾਰਜਕਰਤਾ ਅਤੇ ਸਹਾਇਕਾਂ ਨੂੰ ਉਮਰ ਦੀ ਸਮੇਂ ਸੀਮਾ ਹਟਾਉਂਦੇ ਹੋਏ ਪ੍ਰੋਮੋਟ ਕੀਤਾ ਜਾਵੇ। 

ਸੁਪਰਵਾਈਜ਼ਰ ਅਤੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਖ਼ਾਲੀ ਪੋਸਟਾਂ ਨੂੰ ਭਰਿਆ ਜਾਵੇ। ਜਿਹੜੇ ਆਂਗਣਵਾੜੀ ਵਰਕਰਾਂ ਨੇ 15 ਸਾਲ ਦੀ ਸੇਵਾ ਪੂਰੀ ਕਰ ਲਈ ਹੈ ਉਨ੍ਹਾਂ ਦੇ ਲਈ ਵਰਿਸ਼ਠ ਆਂਗਣਵਾੜੀ ਕਰਮਚਾਰੀ ਹੈਲਪਰ ਨਾਮਕ ਪੋਸਟਾਂ ਸਿਰਜਿਆਂ ਜਾਣ। ਇਸ ਦੇ ਨਾਲ ਮਿਡ ਡੇ ਮੀਲ ਰਾਸ਼ੀ ਦਾ ਭੁਗਤਾਨ ਹਰ ਮਹੀਨੇ ਸਮੇਂ ਉੱਪਰ ਕੀਤਾ ਜਾਵੇ।