Loading the player...

ਵਿਰਸਾ ਵਿਹਾਰ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ

Vipan Sharma
Last Updated: Jan 13 2018 12:01

ਵਿਰਸਾ ਵਿਹਾਰ ਵਿਖੇ ਲੋਹੜੀ ਦਾ ਤਿਉਹਾਰ ਨਵੇਂ ਅਤੇ ਪੁਰਾਣੇ ਕਲਾਕਾਰਾਂ ਵੱਲੋਂ ਮਿਲ ਕੇ ਮਨਾਇਆ ਗਿਆ। ਇਸ ਮੌਕੇ ਪੰਜਾਬ ਦੀ ਗਾਇਕਾ ਗੁਰਮੀਤ ਬਾਵਾ, ਕਾਮੇਡੀਅਨ ਟੀ.ਵੀ ਕਲਾਕਾਰ ਜਤਿੰਦਰ ਕੌਰ, ਵਿਰਸਾ ਵਿਹਾਰ ਦੇ ਡਾਇਰੈਕਟਰ ਕੇਵਲ ਧਾਲੀਵਾਲ ਆਦਿ ਕਲਾਕਾਰਾਂ ਨੇ ਸੱਭਿਆਚਾਰਕ ਗੀਤ, ਬੋਲੀਆਂ ਤੇ ਭੰਗੜੇ ਪਾਉਂਦੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀ। ਇਸ ਮੌਕੇ ਗੁਰਮੀਤ ਬਾਵਾ, ਜਤਿੰਦਰ ਕੌਰ ਅਤੇ ਕੇਵਲ ਧਾਲੀਵਾਲ ਨੇ ਨਿਊਜ਼ ਨੰਬਰ ਰਾਹੀਂ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਆਖਿਆ। ਇਸ ਮੌਕੇ ਵਿਰਸਾ ਵਿਹਾਰ ਵੱਲੋਂ ਨਵੇਂ ਸਾਲ ਦਾ ਯਾਦਗਾਰੀ ਕਲੰਡਰ ਕਰਤਾਰ ਸਿੰਘ ਦੁੱਗਲ ਦੇ ਚਿੱਤਰ ਵਾਲਾ ਰਿਲੀਜ਼ ਕੀਤਾ ਗਿਆ।