ਸਾਂਝ ਕੇਂਦਰ ਨੇ ਮਣਾਈ ਧੀਆਂ ਦੀ ਲੋਹੜੀ

Last Updated: Jan 12 2018 21:17

ਪੰਜਾਬ ਅਤੇ ਹਰਿਆਣਾ 'ਤੇ ਸਾਲ 2000 ਤੋਂ ਬਾਅਦ ਧੀਆਂ ਮਾਰਨ ਵਾਲੇ ਸੂਬੇ ਹੋਣ ਦਾ ਜੋ ਇੱਕ ਠੱਪਾ ਲੱਗਾ ਸੀ, ਹੁਣ ਲੱਗਦਾ ਹੈ ਕਿ ਉਹ ਠੱਪਾ ਹਲਕਾ ਹੁੰਦਾ ਜਾ ਰਿਹਾ ਹੈ। ਜਿੱਥੇ ਇਸ ਵਿੱਚ ਸਖਤ ਕ਼ਾਨੂੰਨ ਅਤੇ ਪੁਲਿਸ ਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਹੈ। ਹੁਣ ਆਲਮ ਇਹ ਹੈ ਕਿ ਜਿਹੜੇ ਸੂਬਿਆਂ ਨੂੰ 'ਕੁੜੀ ਮਾਰ' ਦਾ ਤਮਗਾ ਲਾ ਦਿੱਤਾ ਗਿਆ ਸੀ, ਉਹੀ ਸੂਬਾ ਹੁਣ ਧੀਆਂ ਦੀ ਲੋਹੜੀ ਮਨਾ ਰਿਹਾ ਹੈ ਅਤੇ ਜਿਸਨੂੰ ਸਿਰਫ ਆਮ ਲੋਕ ਹੀ ਨਹੀਂ ਬਲਕਿ ਸਰਕਾਰੀ ਅਦਾਰੇ ਵੀ ਮਨਾ ਰਹੇ ਹਨ। ਇਸੇ ਥੀਮ 'ਤੇ ਅੱਜ ਪਟਿਆਲਾ ਦੇ ਲਾਹੌਰੀ ਗੇਟ ਵਿਖੇ ਸਥਿਤ ਸਾਂਝ ਕੇਂਦਰ ਨੇ ਧੀਆਂ ਦੀ ਲੋਹੜੀ ਮਣਾ ਕੇ ਤਿਉਹਾਰ ਦਾ ਸ਼ਗਨ ਕੀਤਾ। ਇਸ ਦੌਰਾਨ ਜਿੱਥੇ ਲੋਕਾਂ ਨੂੰ ਧੀਆਂ ਨੂੰ ਕੁੱਖਾਂ ਵਿੱਚ ਮਾਰਨ ਵਾਲੀ ਬੁਰਾਈ ਤੋਂ ਬਚਣ ਦਾ ਸੱਦਾ ਦਿੱਤਾ ਗਿਆ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡੀ.ਐਸ.ਪੀ. ਹੈੱਡ-ਕੁਆਟਰ ਸਤਪਾਲ ਸ਼ਰਮਾ ਨੇ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਜਿੱਥੇ ਸਾਡੀ ਸਮਾਜਿਕ ਏਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ, ਉੱਥੇ ਹੀ ਸਾਨੂੰ ਸਮਾਜਿਕ ਬੁਰਾਈਆਂ ਖਿਲਾਫ਼ ਲੜਨ ਲਈ ਵੀ ਪ੍ਰੇਰਣਾ ਦਿੰਦੇ ਹਨ।