ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਚਲਦੇ ਕਾਂਗਰਸ ਨੇ ਬੈਠਕਾਂ ਦਾ ਦੌਰ ਕੀਤਾ ਸ਼ੁਰੂ

Last Updated: Jan 12 2018 20:32

ਵਿਧਾਨਸਭਾ ਚੋਣਾਂ ਦੇ ਬਾਅਦ ਗੁਰਦਸਪੁਰ ਸੰਸਦੀ ਹਲਕੇ 'ਚ ਜਿੱਤ ਹਾਸਿਲ ਕਰਨ ਮਗਰੋਂ ਕਾਂਗਰਸ ਦੀਆਂ ਨਜ਼ਰਾਂ ਹੁਣ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ 'ਤੇ ਹੈ। ਸੂਬਾ ਸਰਕਾਰ ਵੱਲੋਂ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਪੰਚਾਇਤੀ ਚੋਣ ਤੋਂ ਪਹਿਲਾਂ ਸੂਬੇ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਕਾਰਵਾਈ ਜਾਵੇਗੀ। ਜਿਸਦੇ ਚਲਦੇ ਕਾਂਗਰਸ ਦੇ ਵਰਕਰਾਂ ਵੱਲੋਂ ਤਿਆਰੀ ਖਿੱਚ ਲਈ ਗਈ ਹੈ ਅਤੇ ਵਰਕਰਾਂ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਇਸੇ ਦੇ ਚਲਦੇ ਅੱਜ ਭੋਆ ਵਿਧਾਨਸਭਾ ਇਲਾਕੇ ਦੇ ਹੇਠ ਆਉਂਦੇ ਪਿੰਡ ਕੋਟਲੀ ਵਿਖੇ ਕਾਂਗਰਸ ਪਾਰਟੀ ਦੀ ਬੈਠਕ ਸੀਨਿਅਰ ਆਗੂ ਗੋਲਡੀ ਸਰਨਾ ਦੀ ਅਗਵਾਈ ਹੇਠ ਹੋਈ ਅਤੇ ਇਸ ਵਿੱਚ ਜ਼ਿਲ੍ਹਾ ਕਾਂਗਰਸ ਉਪ ਪ੍ਰਧਾਨ ਰਾਜਕੁਮਾਰ ਸਿਹੋੜਾ ਵਿਸ਼ੇਸ਼ ਰੁਪ ਤੋਂ ਸ਼ਾਮਿਲ ਹੋਏ। ਇਸਦੇ ਇਲਾਵਾ ਬਾਬੀ ਸੈਨੀ ਅਤੇ ਯੂਥ ਕਾਂਗਰਸ ਬਲਾਕ ਪ੍ਰਧਾਨ ਕੁਲਜੀਤ ਸੈਨੀ ਨੇ ਵੀ ਸ਼ਮੂਲਿਅਤ ਕੀਤੀ। ਬੈਠਕ ਵਿੱਚ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਗੋਲਡੀ ਸਰਨਾ ਨੇ ਕਿਹਾ ਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿਸਦੀ ਪਛਾਣ ਧਰਮ ਨਿਰਪੱਖ ਹੈ। ਹੁਣ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸ਼ਾਨਦਾਰ ਕੰਮ ਕਰ ਰਹੀ ਹੈ। ਰਾਜਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਵਿੱਚ ਹਲਕੇ 'ਚ ਵਿਕਾਸ ਦੀ ਨਵੀਂ ਹਵਾ ਚੱਲ ਰਹੀ ਹੈ ਅਤੇ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਇੱਕ ਤਰਫਾ ਜਿੱਤ ਹਾਸਿਲ ਕੀਤੀ ਹੈ।