ਜੈਤੋ ਪੁਲਿਸ ਨੇ 240 ਬੋਤਲਾਂ ਨਾਜਾਇਜ਼ ਸ਼ਰਾਬ ਨਾਲ ਕੀਤਾ ਇੱਕ ਵਿਅਕਤੀ ਕਾਬੂ

Tarsem Chanana
Last Updated: Jan 12 2018 14:38

ਜੈਤੋ ਪੁਲਿਸ ਨੇ ਇੱਕ ਵਿਅਕਤੀ ਨੂੰ 240 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਹ ਵਿਅਕਤੀ ਆਪਣੇ ਘਰ ਵਿੱਚ ਹੀ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਸੀ। ਗਸ਼ਤ ਦੇ ਦੌਰਾਨ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਦੇ ਹੋਏ ਪੁਲਿਸ ਨੇ ਇਸ ਦੇ ਘਰ ਤੋਂ ਨਜਾਇਜ਼ ਸ਼ਰਾਬ ਅਤੇ ਇਸ ਨੂੰ ਕਾਬੂ ਕੀਤਾ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੈਤੋ ਪੁਲਿਸ ਨੇ ਹੈੱਡ ਕਾਂਸਟੇਬਲ ਮੇਜਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਿੰਡ ਮੱਤਾ ਵਿਖੇ ਗਸ਼ਤ 'ਤੇ ਸਨ ਤਾਂ ਮੁਖ਼ਬਰ ਨੇ ਗੁਪਤ ਸੂਚਨਾ ਦਿੱਤੀ ਕਿ ਪਿੰਡ ਮੱਤਾ ਦਾ ਹੀ ਰਹਿਣ ਵਾਲਾ ਗੁਰਪ੍ਰੀਤ ਸਿੰਘ ਆਪਣੇ ਘਰ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਵਿੱਚ ਲੱਗਾ ਹੋਇਆ ਹੈ। ਜੇਕਰ ਹੁਣੇ ਰੇਡ ਮਾਰੀ ਜਾਵੇ ਤਾਂ ਦੋਸ਼ੀ ਨਜਾਇਜ਼ ਸ਼ਰਾਬ ਸਮੇਤ ਕਾਬੂ ਹੋ ਸਕਦਾ ਹੈ। ਪੁਲਿਸ ਪਾਰਟੀ ਨੇ ਰੇਡ ਮਾਰ ਕੇ ਦੋਸ਼ੀ ਨੂੰ ਨਜਾਇਜ਼ ਸ਼ਰਾਬ ਨਾਲ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਖ਼ਿਲਾਫ਼ ਆਬਕਾਰੀ ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ।