ਭਾਖੜਾ ਨਹਿਰ ਵਿੱਚੋਂ ਨਿਕਲੀ ਲਵਾਰਿਸ ਲਾਸ਼

Last Updated: Jan 12 2018 10:18

ਮੂਨਕ ਵਿੱਚ ਜਾਖਲ ਚਾਂਦਪੁਰ ਭਾਖੜਾ ਨਹਿਰ ਦੇ ਹੈਡ ਤੋਂ ਲਵਾਰਿਸ ਲਾਸ਼ ਬਰਾਮਦ ਹੋਈ ਹੈ। ਬੁਰੀ ਤਰ੍ਹਾਂ ਗਲੀ ਸੜੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਖਨੌਰੀ ਇਲਾਕੇ ਵਿੱਚੋਂ ਲੰਘਦੀ ਭਾਖੜਾ ਨੂੰ ਲਾਸ਼ਾਂ ਦੀ ਬੰਦਰਗਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਵਿੱਚੋਂ ਲਾਸ਼ਾਂ ਦਾ ਨਿਕਲਣਾ ਆਮ ਜਿਹੀ ਗੱਲ ਹੈ। ਹਾਲਾਂਕਿ ਕਈ ਲਾਸ਼ਾਂ ਪਾਣੀ ਦੇ ਵਹਾਅ ਕਾਰਨ ਹਰਿਆਣਾ ਵਿੱਚ ਵੀ ਚਲੀਆਂ ਜਾਂਦੀਆਂ ਹਨ। ਅੱਜ ਇੱਕ ਵਾਰ ਫਿਰ ਜਾਖਲ-ਜਾਂਦਪੁਰ ਭਾਖੜਾ ਨਹਿਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਨਿਕਲੀ ਹੈ। ਮਰਨ ਵਾਲੇ ਵਿਅਕਤੀ ਦੀ ਉਮਰ ਕਰੀਬ 43 ਸਾਲ ਲੱਗਦੀ ਹੈ ਅਤੇ ਉਸਦੀ ਲਾਸ਼ ਪਾਣੀ ਵਿੱਚ ਕਾਫੀ ਸਮੇਂ ਤੋਂ ਡੁੱਬੀ ਲੱਗਦੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲਾਸ਼ ਦੀ ਪਹਿਚਾਣ ਲਈ 24 ਘੰਟੇ ਲਈ ਰੱਖ ਲਿਆ ਹੈ। ਪੁਲਿਸ ਨੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੂਨਕ ਪੁਲਿਸ ਮੁਤਾਬਿਕ ਮ੍ਰਿਤਕ ਵਿਅਕਤੀ ਨੇ ਮਹਿੰਦੀ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਹੈ।