ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਦੀ ਭੇਂਟ ਚੜੀ ਕਿਸਾਨ 'ਤੇ ਕਿਸਾਨੀ : ਡਾ. ਜਾਗੀਰ ਸਿੰਘ

Last Updated: Jan 11 2018 19:54

ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਪੰਜਾਬ ਦਾ ਕਿਸਾਨ ਵਰਗ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਰਜੇ ਦੇ ਬੋਝ ਹੇਠ ਦੱਬਕੇ ਖੁਦਕੁਸ਼ੀਆਂ ਕਰਕੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਹੋ ਗਿਆ ਸੀ, ਪਰ ਹੁਣ ਕਿਸਾਨਾਂ ਦਾ ਦੁਖਦਾਈ ਸਮਾਂ ਬੀਤੇਂ ਸਮੇਂ ਦੀ ਗੱਲ ਬਣਕੇ ਰਹਿ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾ ਡਾ. ਜਾਗੀਰ ਸਿੰਘ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜਾ ਮੁਆਫ ਕਰਕੇ ਪੂਰੇ ਵਿਸ਼ਵ ਅੰਦਰ ਇਤਿਹਾਸ ਰਚਿਆ ਹੈ, ਕਿਉਂਕਿ ਅੱਜ ਤੱਕ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀ ਫੜੀ ਜਿਸ ਕਰਕੇ ਖੁਦਕੁਸ਼ੀਆਂ ਕਾਰਨ ਪੂਰੇ ਸੂਬੇ ਦੇ ਹਾਲਤ ਨਾਜੁਕ ਬਣ ਚੁੱਕੇ ਸਨ। 

ਡਾ. ਜਾਗੀਰ ਸਿੰਘ ਨੇ ਵਿਰੋਧੀ ਪਾਰਟੀਆਂ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਕਰਜਾ ਮੁਆਫੀ ਸਕੀਮ ਨੂੰ ਡਰਾਮੇਬਾਜੀ ਦੱਸਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਸਾਨਾਂ ਦੇ ਨਾਂ 'ਤੇ ਪੰਜਾਬ ਅੰਦਰ 10 ਸਾਲ ਸਰਕਾਰ ਬਣਾਕੇ ਜਨਤਾ ਨੂੰ ਦੋਹੀ ਹੱਥੀ ਲੁੱਟਣ ਵਾਲਿਆਂ ਨੇ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਖੁਦਕੁਸ਼ੀਆ ਦੇ ਰਸਤੇ ਤੋਰਿਆ, ਕਿਉਂਕਿ ਬਾਦਲ ਦੀ ਸਰਕਾਰ ਦੌਰਾਨ ਨਕਲੀ ਬੀਜ, ਨਕਲੀ ਫਸਲ ਦੀਆਂ ਦਵਾਈਆਂ ਕਾਰਨ ਹੀ ਕਿਸਾਨ ਤਬਾਹ ਹੋਇਆ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚੋਂ ਆਮ ਆਦਮੀ ਦਾ ਵਜੂਦ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਕਿਉਂਕਿ ਪੰਜਾਬ ਵਾਸੀ ਇਹਨਾਂ ਦੀ ਡਰਾਮੇਬਾਜੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ, ਜਿਸ ਕਾਰਨ ਪੂਰੇ ਪੰਜਾਬ ਅੰਦਰ ਹੋਈਆਂ ਚੋਣਾਂ ਦੌਰਾਨ ਜਨਤਾ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।