ਵਿਦਿਆਰਥੀ ਨਾਲ ਹੋਈ ਤਕਰਾਰ ਕਾਰਨ ਡਰਾਈਵਰ ਨੇ ਲਗਾਇਆ ਜਾਮ

Tarsem Chanana
Last Updated: Jan 11 2018 19:53

ਕੋਟਕਪੂਰਾ ਵਿਖੇ ਅੱਜ ਦੁਪਹਿਰ ਵੇਲੇ ਇੱਕ ਸਰਕਾਰੀ ਬੱਸ ਦੇ ਚਾਲਕ ਨੇ ਆਪਣੀ ਬੱਸ ਚੌਂਕ ਦੇ ਵਿਚਾਲੇ ਖੜੀ ਕਰਕੇ ਜਾਮ ਲਗਾ ਦਿੱਤਾ। ਜਿਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਜਾਮ ਲਗਾਉਣ ਦਾ ਮੁੱਖ ਕਾਰਨ ਇੱਕ ਵਿਦਿਆਰਥੀ ਦੁਆਰਾ ਰੋਜ਼ਾਨਾ ਕੋਟਕਪੂਰਾ ਦੇ ਮੁੱਖ ਬੱਸ ਅੱਡੇ ਤੋਂ ਚੜ ਕੇ ਮੁੱਖ ਚੌਂਕ ਵਾਲੇ ਅੱਡੇ 'ਤੇ ਉੱਤਰਨ ਦੀ ਕਵਾਇਦ ਰਿਹਾ। ਜਿਸ ਤੋਂ ਅੱਕ ਕੇ ਬੱਸ ਚਾਲਕ ਨੇ ਕੋਟਕਪੂਰਾ ਦੇ ਚੌਂਕ ਵਿੱਚ ਆਪਣੀ ਬੱਸ ਚੌਂਕ ਦੇ ਵਿਚਕਾਰ ਖੜੀ ਕਰਕੇ ਜਾਮ ਲੱਗਾ ਦਿੱਤਾ ਜਿਸ ਨੂੰ ਪੁਲਿਸ ਨੇ ਆ ਕੇ ਖੁਲ੍ਹਵਾਇਆ। 

ਜਾਣਕਾਰੀ ਦੇ ਅਨੁਸਾਰ ਬਠਿੰਡਾ ਤੋਂ ਫ਼ਰੀਦਕੋਟ ਆਉਣ ਵਾਲੀ ਇੱਕ ਬੱਸ ਜੋ ਕੋਟਕਪੂਰਾ ਦੇ ਮੁੱਖ ਬੱਸ ਸਟੈਂਡ 'ਤੇ ਰੁਕਣ ਉਪਰੰਤ ਰੋਜ਼ਾਨਾ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਤੋਂ ਫ਼ਰੀਦਕੋਟ ਨੂੰ ਮੁੜਦੀ ਹੈ। ਇਸ ਬੱਸ 'ਤੇ ਪਿਛਲੇ ਕਈ ਦਿਨਾਂ ਤੋਂ ਇੱਕ ਵਿਦਿਆਰਥੀ ਮੁੱਖ ਬੱਸ ਤੋਂ ਚੜ ਕੇ ਬੱਤੀਆਂ ਵਾਲੇ ਚੌਂਕ ਵਿੱਚ ਉੱਤਰਦਾ ਸੀ। ਜੋ ਨਾ ਤਾਂ ਟਿਕਟ ਲੈਂਦਾ ਸੀ ਅਤੇ ਨਾ ਹੀ ਕੋਈ ਬੱਸ ਪਾਸ ਵਿਖਾਉਂਦਾ ਸੀ। ਜਿਸ ਤੋਂ ਬੱਸ ਡਰਾਈਵਰ ਕਈ ਦਿਨਾਂ ਤੋਂ ਚਲੀ ਆ ਰਹੀ ਘੈਸ ਘੈਸ ਤੋਂ ਤੰਗ ਆ ਗਿਆ ਅਤੇ ਅੱਜ ਉਸ ਨੇ ਬੱਤੀਆਂ ਵਾਲੇ ਚੌਂਕ ਵਿੱਚ ਆਪਣੀ ਬੱਸ ਨਾਲ ਜਾਮ ਲੱਗਾ ਦਿੱਤਾ। ਜਦ ਕਿ ਵਿਦਿਆਰਥੀ ਮਨਿੰਦਰ ਸਿੰਘ ਜਿਵੇਂ ਹੀ ਬੱਸ ਬੱਤੀਆਂ ਵਾਲੇ ਚੌਂਕ ਵਿੱਚ ਰੁੱਕੀ ਬੱਸ ਤੋਂ ਥੱਲੇ ਉਤਰ ਕੇ ਆਪਣੇ ਘਰ ਨੂੰ ਚਲਦਾ ਹੋਇਆ ਬਣਿਆ।