ਮਾਤਰਤਵ ਵੰਧਨਾ ਯੋਜਨਾ ਤਹਿਤ ਫ਼ਰੀਦਕੋਟ 'ਚ 969 ਗਰਭਵਤੀ ਔੌਰਤਾਂ ਦੀ ਕੀਤੀ ਗਈ ਰਜਿਸਟਰੇਸ਼ਨ

Tarsem Chanana
Last Updated: Jan 11 2018 17:26

ਪ੍ਰਧਾਨਮੰਤਰੀ ਮਾਤਰਤਵ ਵੰਧਨਾ ਯੋਜਨਾ ਤਹਿਤ ਰਜਿਸਟਰੇਸ਼ਨ ਅਤੇ ਪਹਿਲੀ ਕਿਸ਼ਤ ਦੇ ਕਲੇਮ ਲਈ ਬਿਨੈ ਪੱਤਰ ਆਨਲਾਈਨ ਸ਼ੁਰੂ ਕਰ ਦਿੱਤੇ ਗਏ ਹਨ। ਹੁਣ ਤੱਕ ਜ਼ਿਲ੍ਹਾ ਫ਼ਰੀਦਕੋਟ 'ਚ ਕੁੱਲ 969 ਗਰਭਵਤੀ ਮਹਿਲਾਵਾਂ ਦੀ ਰਜਿਸਟਰੇਸ਼ਨ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਛਿੰਦਰਪਾਲ ਕੌਰ ਨੇ ਦਿੱਤੀ। 

ਉਨ੍ਹਾਂ ਨੇ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਤਹਿਤ ਲਾਭਪਾਤਰੀ ਨੂੰ ਤਿੰਨ ਕਿਸ਼ਤਾਂ ਵਿੱਚ 5000/- ਰੁਪਏ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗਰਭਵਤੀ ਹੋਣ ਤੋਂ ਬਾਅਦ ਰਜਿਸਟਰੇਸ਼ਨ ਕਰਵਾਉਣ 'ਤੇ 1000 ਰੁਪਏ ਮਿਲਣਗੇ। ਇਸ ਤੋਂ ਬਾਅਦ ਗਰਭ ਅਵਸਥਾ ਦੇ ਛੇ ਮਹੀਨੇ ਬਾਅਦ ਜਾਂਚ ਦੌਰਾਨ 2000 ਰੁਪਏ ਦੀ ਕਿਸ਼ਤ ਮਿਲੇਗੀ ਅਤੇ ਇਸ ਤੋਂ ਬਾਅਦ ਬੱਚੇ ਦੇ ਜਨਮ ਹੋਣ 'ਤੇ 2000 ਰੁਪਏ ਦੀ ਅੰਤਿਮ ਕਿਸ਼ਤ ਦਿੱਤੀ ਜਾਵੇਗੀ। 

ਛਿੰਦਰਪਾਲ ਕੌਰ ਨੇ ਦੱਸਿਆ ਕਿ ਗਰਭਵਤੀ ਲਾਭ ਲੈਣ ਵਾਲੇ ਲਾਭਪਾਤਰੀ ਕੋਲ ਐਮ.ਸੀ.ਪੀ ਕਾਰਡ, ਆਧਾਰ ਕਾਰਡ, ਪਤੀ ਦਾ ਆਧਾਰ ਕਾਰਡ, ਲਾਭਪਾਤਰੀ ਦੀ ਬੈਂਕ ਪਾਸ ਬੁੱਕ ਆਦਿ ਹੋਣੀਆਂ ਜ਼ਰੂਰੀ ਹਨ। ਲਾਭਪਾਤਰੀਆਂ ਨੂੰ ਉਕਤ ਸ਼ਰਤਾਂ ਪੂਰੀਆਂ ਹੋਣ 'ਤੇ ਹੀ ਲਾਭ ਦਿੱਤਾ ਜਾਵੇਗਾ।