ਕੋਚ ਸੁਖਚੈਨ ਸਿੰਘ ਚੀਮਾ ਨੇ ਕੀਤਾ ਜੀਵਨ ਚੱਕਰ ਪੂਰਾ

Boney Bindra
Last Updated: Jan 11 2018 14:46

ਆਪਣੇ ਸਮੇਂ ਦੇ ਚੋਟੀ ਦੇ ਭਲਵਾਨ ਅਤੇ ਬਾਅਦ ਵਿੱਚ ਇੱਕ ਕਾਮਯਾਬ ਕੋਚ ਰਹੇ ਸੁਖਚੈਨ ਸਿੰਘ ਚੀਮਾ ਨੇ ਆਪਣਾ ਜੀਵਨ ਚੱਕਰ ਪੂਰਾ ਕਰਦਿਆਂ ਆਪਣੇ ਪ੍ਰਾਣ ਪਟਿਆਲਾ ਬਾਈਪਾਸ 'ਤੇ ਹੋਏ ਇੱਕ ਸੜਕ ਹਾਦਸੇ ਵਿੱਚ ਤਿਆਗ ਦਿੱਤੇ। ਸੁਖਚੈਨ ਦਾ ਦਾਹ ਸੰਸਕਾਰ ਕੱਲ੍ਹ ਕੀਤਾ ਜਾਵੇਗਾ। 

ਜੋ ਲੋਗ ਚੀਮਾ ਬਾਰੇ ਨਹੀਂ ਜਾਣਦੇ ਉਨ੍ਹਾਂ ਨੂੰ ਦੱਸਿਆ ਜਾ ਸਕਦਾ ਹੈ ਕਿ ਚੀਮਾ ਨੇ 1974 ਦੇ ਤੇਹਰਾਨ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਕੁਸ਼ਤੀ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ ਅਤੇ ਇੱਕ ਰੁਸਤਮ-ਏ-ਹਿੰਦ ਅਤੇ ਓਲੰਪੀਅਨ ਭਲਵਾਨ ਕੇਸਰ ਸਿੰਘ ਚੀਮਾ ਦੇ ਪੁੱਤ ਹੋਣ ਦੇ ਨਾਤੇ ਉਨ੍ਹਾਂ ਨੇ ਆਪਣੇ ਪੁੱਤ ਪਰਵਿੰਦਰ ਸਿੰਘ ਚੀਮਾ ਨੂੰ ਵੀ ਭਲਵਾਨੀ ਦੀ ਕੋਚਿੰਗ ਦਿੱਤੀ ਜੋ ਕਿ ਖ਼ੁਦ ਇੱਕ ਰੁਸਤਮ-ਏ-ਹਿੰਦ ਅਤੇ ਕਾਮਨਵੈਲਥ ਖੇਡਾਂ ਦਾ ਚੈਂਪੀਅਨ ਭਲਵਾਨ ਹੋ ਨਿੱਬੜਿਆ।

ਇੱਕ ਰਿਫਊਜ਼ੀ ਪਰਿਵਾਰ ਨਾਲ ਸੰਬੰਧ ਰੱਖਦੇ ਸੁਖਚੈਨ ਦੇ ਪਿਤਾ ਨੇ ਭਲਵਾਨੀ ਵਜੋਂ ਆਪਣੇ ਕੈਰੀਅਰ ਨੂੰ ਖ਼ਤਮ ਕਰਨ ਤੋਂ ਬਾਅਦ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੇ ਕੋਲ ਇੱਕ ਅਖਾੜਾ ਬਣਾਇਆ ਸੀ ਜੋ ਕਿ ਬਾਅਦ ਵਿੱਚ ਸੁਖਚੈਨ ਨੇ ਖ਼ੁਦ ਆਪਣੇ ਹੱਥੀਂ ਸਿਰਜਿਆ, ਅੱਜ ਉਨ੍ਹਾਂ ਦੇ ਚੇਲੇ ਅਤੇ ਤਮਾਮ ਖਿਡਾਰੀ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।