ਜੇਲ੍ਹ ਵਿੱਚ ਕੈਦੀਆਂ ਤੋਂ ਮੋਬਾਈਲ ਫੋਨ ਮਿਲਣ ਦੇ ਮੁਕੱਦਮੇ ਦਰਜ

Tarsem Chanana
Last Updated: Jan 11 2018 14:10

ਫਰੀਦਕੋਟ ਦੀ ਜੇਲ੍ਹ ਵਿੱਚ ਜੇਲ੍ਹ ਅਧਿਕਾਰੀਆਂ ਦੁਆਰਾ ਅਚਾਨਕ ਕੈਦੀਆਂ ਦੀਆਂ ਬੈਰਕਾਂ ਦੀ ਜਾਂਚ ਕੀਤੇ ਜਾਣ 'ਤੇ ਮੋਬਾਈਲ ਫੋਨ ਮਿਲਣ 'ਤੇ ਸਿਟੀ ਕੋਤਵਾਲੀ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਮੁਕੱਦਮੇ ਦਰਜ ਕੀਤੇ ਹਨ। ਜੇਲ੍ਹ ਦੇ ਦੋ ਕੈਦੀਆਂ ਤੋਂ ਬੀਤੇ ਸਾਲ 11ਵੇਂ ਅਤੇ 12ਵੇਂ  ਮਹੀਨੇ ਵਿੱਚ ਮੋਬਾਈਲ ਫੋਨ ਬਰਾਮਦ ਹੋਣ 'ਤੇ ਪੁਲਿਸ ਨੇ ਇਸ ਸਬੰਧ ਵਿੱਚ ਜਾਂਚ ਕੀਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ  ਬੀਤੇ ਸਾਲ 2 ਨਵੰਬਰ ਨੂੰ ਮਾਡਰਨ ਜੇਲ੍ਹ ਦੇ ਕੈਦੀ ਰਜੂਆ ਪੁੱਤਰ ਮੇਧਨੀ ਬਿੰਦ ਤੋਂ ਬੈਰਕਾਂ ਦੀ ਕੀਤੀ ਗਈ ਅਚਾਨਕ ਜਾਂਚ ਸਮੇਂ ਇੱਕ ਸੈਮਸੰਗ ਦਾ ਮੋਬਾਈਲ ਫੋਨ ਮਿਲਿਆ ਸੀ। ਜਿਸਦੀ ਜੇਲ੍ਹ ਅਧਿਕਾਰੀਆਂ ਦੁਆਰਾ ਪੁਲਿਸ ਨੂੰ ਲਿਖਤੀ ਸਿਕਾਇਤ ਕੀਤੀ ਗਈ ਸੀ। ਇਸਦੇ ਨਾਲ ਹੀ 16 ਦਸੰਬਰ ਨੂੰ ਜੇਲ੍ਹ ਅਧਿਕਾਰੀਆਂ ਦੁਆਰਾ ਕੀਤੀ ਗਈ ਜੇਲ੍ਹ ਦੀਆਂ ਬੈਰਕਾਂ ਦੀ ਕੀਤੀ ਗਈ ਜਾਂਚ 'ਤੇ ਕੈਦੀ ਧਰਮਿੰਦਰ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਸੀ। ਪੁਲਿਸ ਦੁਆਰਾ ਇਨ੍ਹਾਂ ਦੋਹਾਂ ਮਾਮਲਿਆਂ ਦੀ ਜਾਂਚ ਕੀਤੇ ਜਾਣ ਉਪਰੰਤ ਕਾਨੂੰਨੀ ਰਾਏ ਲਈ ਗਈ ਅਤੇ ਦੋਹਾਂ ਦੇ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕੀਤੇ ਜਾਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।