ਪੰਜਾਬੀ ਯੂਨੀਵਰਸਿਟੀ ਦੇ ਗੱਭਰੂਆਂ ਨੇ ਜਿੱਤੀ ਕੁੱਲ ਹਿੰਦ ਸਾਈਕਲਿੰਗ ਚੈਂਪੀਅਨਸ਼ਿਪ

Last Updated: Jan 10 2018 19:35

ਪੰਜਾਬੀ ਯੂਨੀਵਰਸਿਟੀ ਦੇ ਗੱਭਰੂਆਂ ਨੇ ਕੁੱਲ ਹਿੰਦ ਅੰਤਰਵਰਸਿਟੀ ਰੋਡ ਸਾਈਕਲਿੰਗ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਕੋਚ ਮਿੱਤਰਪਾਲ ਸਿੰਘ ਤੇ ਸਹਾਇਕ ਕੋਚ ਸੁਖਵਿੰਦਰ ਸਿੰਘ ਦੀ ਸਿਖਲਾਈ ਸਦਕਾ ਪੰਜਾਬੀ ਵਰਸਿਟੀ ਦੀ ਟੀਮ ਨੇ 18 ਅੰਕਾਂ ਨਾਲ ਪਹਿਲਾ, ਮੇਜ਼ਬਾਨ ਐਮ.ਜੀ.ਐਸ.ਯੂਨੀਵਰਸਿਟੀ ਬੀਕਾਨੇਰ ਨੇ 11 ਅੰਕਾਂ ਨਾਲ ਦੂਸਰਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 8 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ ਹੈ।

ਪੰਜਾਬੀ ਯੂਨੀਵਰਸਿਟੀ ਨੇ ਇਸ ਚੈਂਪੀਅਨਸ਼ਿਪ ਦੇ ਚਾਰ ਮੁਕਾਬਲਿਆਂ ਵਿਚੋਂ 2 ਸੋਨੇ ਅਤੇ 1 ਚਾਂਦੀ ਦਾ ਤਗਮਾ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਨੇ 50 ਕਿੱਲੋਮੀਟਰ ਟਾਈਮ ਟਰਾਇਲ ਮੁਕਾਬਲੇ 'ਚ ਸੋਨੇ, ਇਸੇ ਵਰਗ ਦੇ ਵਿਅਕਤੀਗਤ ਮੁਕਾਬਲੇ 'ਚ ਸੋਨੇ ਅਤੇ 42 ਕਿੱਲੋਮੀਟਰ ਕਰੈਟੇਰੀਅਮ ਰੇਸ ਵਿਚੋਂ ਚਾਂਦੀ ਦਾ ਤਗਮਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ, ਖੇਡ ਨਿਰਦੇਸ਼ਕਾਂ ਡਾ. ਗੁਰਦੀਪ ਕੌਰ ਅਤੇ ਖੇਡ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਟੀਮ ਅਤੇ ਕੋਚਾਂ ਨੂੰ ਮੁਬਾਰਕਬਾਦ ਦਿੱਤੀ ਗਈ।