ਟਿਊਸ਼ਨ ਦੇ ਬਹਾਨੇ ਕੁੜੀ ਦਾ ਕੀਤਾ ਸ਼ੋਸ਼ਣ, ਅਸ਼ਲੀਲ ਤਸਵੀਰਾਂ ਕੀਤੀਆਂ ਅੱਪਲੋਡ

Avtar Gill
Last Updated: Jan 10 2018 14:49

ਇੱਕ ਨਾਬਾਲਗ ਕੁੜੀ ਨੂੰ ਟਿਊਸ਼ਨ ਪੜ੍ਹਾਉਣ ਦੇ ਬਹਾਨੇ ਕੁੜੀ ਦੇ ਘਰ ਆਉਂਦੇ ਇੱਕ ਨੌਜਵਾਨ ਵੱਲੋਂ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੇ ਜਾਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ 'ਚ ਨੌਜਵਾਨ ਖ਼ਿਲਾਫ਼ ਕੁੜੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ। ਨੌਜਵਾਨ ਫ਼ਰਾਰ ਦੱਸਿਆ ਜਾ ਰਿਹਾ ਹੈ 'ਤੇ ਪੁਲਿਸ ਨੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਏ ਜਾਨ ਦਾ ਦਾਅਵਾ ਕੀਤਾ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਕਰੀਬ 15-16 ਸਾਲਾਂ ਦੀ ਕੁੜੀ ਨੂੰ ਉਨ੍ਹਾਂ ਦੇ ਘਰ ਹੀ ਆਉਂਦੇ ਜਾਂਦੇ ਇੱਕ ਨੌਜਵਾਨ ਨੇ ਟਿਊਸ਼ਨ ਪੜ੍ਹਾਉਣ ਦੇ ਬਹਾਨੇ ਆਪਣੇ ਜਾਲ 'ਚ ਫਸਾ ਲਿਆ। ਕੁੜੀ ਦੇ ਮਾਂ-ਪਿਓ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਲਈ ਸਵੇਰੇ ਹੀ ਘਰੋਂ ਚਲੇ ਜਾਂਦੇ ਸਨ। ਇਸ ਦੌਰਾਨ ਸਤਪਾਲ ਨਾਂਅ ਦਾ ਨੌਜਵਾਨ ਕੁੜੀ ਨੂੰ ਘੁਮਾਉਣ ਦੇ ਬਹਾਨੇ ਇੱਕ ਦਿਨ ਮੋਟਰਸਾਈਕਲ 'ਤੇ ਇੱਕ ਸੁੰਨਸਾਨ ਥਾਂ 'ਤੇ ਲੈ ਗਿਆ ਤੇ ਉੱਥੇ ਉਸ ਦੇ ਨਾਲ ਜ਼ਬਰਦਸਤੀ ਕੀਤੀ। ਸੰਬੰਧਿਤ ਪੁਲਿਸ ਥਾਣੇ ਪੀਲੀਬੰਗਾ 'ਚ ਦਰਜ ਕਰਵਾਈ ਗਈ ਰਿਪੋਰਟ 'ਚ ਕੁੜੀ ਨੇ ਦੱਸਿਆ ਕਿ ਇਹ ਘਟਨਾ ਕਰੀਬ ਇੱਕ ਸਾਲ ਤੋਂ ਪਹਿਲਾਂ ਉਸ ਦੇ ਨਾਲ ਹੋਈ ਸੀ ਤੇ ਉਸ ਤੋਂ ਬਾਅਦ ਸਤਪਾਲ ਹੁਣ ਤੱਕ ਉਸ ਦੇ ਨਾਲ ਲਗਾਤਾਰ ਸਰੀਰਕ ਸਬੰਧ ਬਣਾਉਂਦਾ ਆ ਰਿਹਾ ਸੀ। ਉਸ ਨੂੰ ਉਸ ਦੀਆਂ ਕੁਛ ਅਸ਼ਲੀਲ ਤਸਵੀਰ ਦਿਖਾ ਕੇ ਉਹ ਇਹ ਸਬ ਕੁਛ ਉਸ ਦੇ ਨਾਲ ਕਰਦਾ ਆ ਰਿਹਾ ਸੀ ਤੇ ਕਿਹਾ ਗਿਆ ਸੀ ਕਿ ਜੇ ਉਸ ਨੇ ਕਿਸੇ ਨੂੰ ਕੁਛ ਦੱਸਿਆ ਤਾਂ ਉਹ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦੇਵੇਗਾ ਜਿਸ ਦੇ ਨਾਲ ਉਸ ਦੀ ਬਦਨਾਮੀ ਹੋਵੇਗੀ। 

ਕੁੜੀ ਆਪਣੀ ਅਤੇ ਆਪਣੇ ਮਾਂ-ਪਿਓ ਦੀ ਬਦਨਾਮੀ ਦੇ ਡਰੋਂ ਸਤਪਾਲ ਦਾ ਕਹਿਣਾ ਮੰਨਦੀ ਆ ਰਹੀ ਸੀ ਪਰ ਜੱਦ ਉਸ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਜਾਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਉਸ ਦੀਆਂ ਉਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦਿੱਤੀਆਂ। ਇਸ ਸਬੰਧੀ ਜੱਦ ਕੁੜੀ ਦੇ ਮਾਂ-ਪਿਓ ਨੂੰ ਪਤਾ ਲੱਗਿਆਂ ਤਾਂ ਉਨ੍ਹਾਂ ਪੁਲਿਸ ਥਾਣਾ 'ਚ ਆਪਣੀ ਕੁੜੀ ਤੋਂ ਸਤਪਾਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਜਿਸ 'ਤੇ ਪੁਲਿਸ ਨੇ ਸਤਪਾਲ ਦੇ ਖ਼ਿਲਾਫ਼ ਅਧੀਨ ਧਾਰਾ 376 ਅਤੇ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।