ਘਰ ਦੇ ਬਾਹਰ ਖੜਾ ਟਰੱਕ ਹੋਇਆ ਚੋਰੀ

Last Updated: Jan 06 2018 10:41

ਭਵਾਨੀਗੜ੍ਹ ਵਿੱਚ ਇੱਕ ਘਰ ਦੇ ਬਾਹਰ ਖੜਾ ਟਰੱਕ ਚੋਰੀ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਭਵਾਨੀਗੜ੍ਹ ਵਿੱਚ ਸਥਿਤ ਬਿਸ਼ਨ ਨਗਰ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਆਪਣਾ ਟਰੱਕ ਨੰਬਰ (ਪੀ.ਬੀ 13 ਯੂ 9056) ਉਸਦੇ ਘਰ ਦੇ ਬਾਹਰ ਨਾਲ ਲੱਗਦੇ ਪਲਾਟ ਵਿੱਚ ਖੜਾ ਸੀ ਜਿਸਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ। ਉਨ੍ਹਾਂ ਆਪਣੇ ਤੌਰ ਤੇ ਟਰੱਕ ਦੀ ਇਧਰ ਉਧਰ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਚੱਲ ਸਕਿਆ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।