ਗੁਆਂਢੀ ਨੇ ਕੀਤਾ ਲੜਕੀ ਦਾ ਬਲਾਤਕਾਰ

Boney Bindra
Last Updated: Jan 05 2018 14:16

ਪਟਿਆਲਾ ਦਿਹਾਤੀ ਵਿਖੇ ਇੱਕ ਮੁਹੱਲੇ ਵਿੱਚ ਰਹਿੰਦਿਆਂ ਦੋ ਲੜਕੀਆਂ ਦਾ ਮੁਹੱਲੇ ਦੇ ਹੀ ਇੱਕ ਵਿਅਕਤੀ ਨੇ ਬਲਾਤਕਾਰ ਕਰ ਦਿੱਤਾ। ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਲੜਕੀਆਂ ਪਿੰਕੀ (8 ਸਾਲ) ਅਤੇ ਕੌਸਰੀ (5 ਸਾਲ) (ਕਾਲਪਨਿਕ ਨਾਮ) ਗਲੀ ਵਿੱਚ ਹਰ ਰੋਜ਼ ਦੀ ਤਰ੍ਹਾਂ ਹੀ ਖੇਡ ਰਹੀਆਂ ਸਨ, ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿਨ ਛੋਟੇ ਹੋਣ ਕਾਰਨ ਧੀਆਂ ਨੂੰ ਦੂਰ ਕਿਧਰੇ ਜਾਣ ਤੋਂ ਮਨ੍ਹਾ ਕੀਤਾ ਹੋਇਆ ਸੀ। ਪਰ ਇਸੇ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਦੇ ਮੁਹੱਲੇ ਦੇ ਹੀ ਰਾਮ ਸਿੰਘ (ਕਾਲਪਨਿਕ ਨਾਮ) ਦੋਹਾਂ ਧੀਆਂ ਨੂੰ ਚੀਜ਼ ਦੇਣ ਦਾ ਲਾਰਾ ਲਾ ਕੇ ਆਪਣੇ ਘਰ ਬੁਲਾ ਲਿਆ ਅਤੇ ਦੋਹਾਂ ਨਾਲ ਬਲਾਤਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੱਚੀਆਂ ਨੂੰ ਮੁਲਜ਼ਮ ਨੇ ਕਿਸੇ ਨੂੰ ਦੱਸਣ ਦੀ ਸੂਰਤ ਵਿੱਚ ਜਾਨ ਤੋਂ ਮਾਰਨ ਦੀ ਧਮਕੀ ਦੇ ਰੱਖੀ ਸੀ, ਜਿਸ ਕਾਰਨ ਬੱਚੀਆਂ ਨੇ ਪਹਿਲਾਂ ਤਾਂ ਕੁੱਝ ਨਹੀਂ ਕਿਹਾ। ਪਰ ਕੁੱਝ ਦਿਨ ਸਹਿਮੇ ਰਹਿਣ ਮਗਰੋਂ ਆਪਣੇ ਘਰਾਂ ਵਿੱਚ ਸਬ ਦੱਸ ਦਿੱਤਾ ਜਿਸ ਤੋਂ ਬਾਅਦ ਪਰਿਵਾਰਾਂ ਨੇ ਤ੍ਰਿਪੜੀ ਥਾਣੇ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ 376,506 IPC ਅਤੇ Sec 3,4 POCSO Act 2012 ਅਧੀਨ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।