ਮਿੱਡ-ਡੇ ਮੀਲ ਕੁੱਕ ਯੂਨੀਅਨ ਮੋਦੀ ਸਰਕਾਰ ਖ਼ਿਲਾਫ਼ ਕਰੇਗੀ ਰੋਸ ਰੈਲੀ

Gurpreet Singh Josan
Last Updated: Dec 26 2017 18:19

ਆਪਣੀ ਹੱਕੀ ਮੰਗਾਂ ਨੂੰ ਲੈ ਕੇ ਮਿੱਡ-ਡੇ ਮੀਲ ਕੁੱਕ ਯੂਨੀਅਨ ਪੰਜਾਬ ਮੋਦੀ ਸਰਕਾਰ ਦੇ ਖ਼ਿਲਾਫ਼ 29 ਦਸੰਬਰ ਨੂੰ ਰੋਸ ਰੈਲੀ ਕੱਢੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਿੱਡ-ਡੇ ਮੀਲ ਕੁੱਕ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਪ੍ਰਧਾਨ ਪਰਮਜੀਤ ਕੌਰ ਨੂਰਪੁਰ ਸੇਠਾਂ ਨੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਮਿੱਡ-ਡੇ ਮੀਲ ਕੁੱਕ ਦੀਆਂ ਹੱਕੀ ਮੰਗਾਂ ਲਈ ਜੋ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹਨ, ਨੂੰ ਲਾਗੂ ਕਰਵਾਉਣ ਲਈ 12 ਜ਼ਿਲ੍ਹਿਆਂ ਦੇ ਮਿੱਡ-ਡੇ ਮੀਲ ਕੁੱਕ ਨਹਿਰੂ ਪਾਰਕ ਮੋਗਾ ਵਿੱਚ ਇਕੱਠੇ ਹੋਕੇ 29 ਦਸੰਬਰ ਨੂੰ ਰੈਲੀ ਕੱਢਣਗੇ। ਉਨ੍ਹਾਂ ਨੇ ਸਮੂਹ ਮਿੱਡ-ਡੇ ਮੀਲ ਕੁੱਕ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵਿਰੁੱਧ ਵਿੱਢੀ ਗਈ ਇਸ ਰੈਲੀ ਵਿੱਚ 29 ਦਸੰਬਰ ਨੂੰ ਪਹੁੰਚਣ।