ਜ਼ਿਲ੍ਹਾ ਪੱਧਰੀ ਖੇਡ ਦੇ ਦੋ ਰੋਜ਼ਾ ਮੁਕਾਬਲੇ ਸਮਾਪਤ

Vipan Sharma
Last Updated: Dec 21 2017 19:15

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਖੇਡ ਕੰਪੀਟੀਸ਼ਨ ਮੈਨ ਤੇ ਵੁਮਨ ਮਿਤੀ 20 ਦਸੰਬਰ ਤੋਂ 21 ਦਸੰਬਰ ਤੱਕ ਕਰਵਾਏ ਜਾ ਰਹੇ ਸੀ। ਅੱਜ ਇਨ੍ਹਾਂ ਖੇਡਾਂ ਦੇ ਆਖਰੀ ਦਿਨ ਇੰਦਰਜੀਤ ਸਿੰਘ ਪ੍ਰਿੰਸੀਪਲ ਖਾਲਸਾ ਕਾਲਜੀਏਟ ਸਕੂਲ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਅਤੇ ਮੈਡਲ ਤਕਸੀਮ ਕੀਤੇ। ਪ੍ਰਿੰਸੀਪਲ ਨੇ ਖਿਡਾਰੀਆਂ ਨੂੰ ਕਿਹਾ ਕਿ ਜਿਲ੍ਹਾ ਪੱਧਰੀ ਖੇਡ ਮੁਕਾਬਿਲਆਂ ਵਿੱਚ ਹਜ਼ਾਰਾਂ ਖਿਡਾਰੀਆਂ ਵੱਲੋਂ ਸ਼ਮੂਲੀਅਤ ਕਰਨਾ ਇਹ ਗਵਾਹੀ ਭਰਦਾ ਹੈ ਕਿ ਸੂਬੇ ਦਾ ਖੇਡ ਖੇਤਰ ਹੋਰ ਵੀ ਤਰੱਕੀ ਕਰੇਗਾ। ਇਸ ਮੌਕੇ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਮੈਨ-ਵੁਮੈਨ ਦੇ ਜਿਮਨਾਸਟਿਕ, ਐਥਲੈਟਿਕਸ, ਫੁੱਟਬਾਲ, ਬਾਸਕਿਟਬਾਲ, ਖੋ-ਖੋ, ਟੇਬਲ ਟੈਨਿਸ ਦੌਰਾਨ ਚੈਂਪੀਅਨ ਤੇ ਮੋਹਰੀ ਰਹੇ ਖਿਡਾਰੀਆਂ ਅਤੇ ਟੀਮਾਂ ਨੂੰ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ। 

ਅੰਮ੍ਰਿਤਸਰ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ: - ਫੁੱਟਬਾਲ ਮੈਨ ਵਿੱਚ ਪਹਿਲਾ ਸਥਾਨ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ, ਦੂਜਾ ਸਥਾਨ ਕੁਲਜੀਤ ਫੁੱਟਬਾਲ ਅਕੈਡਮੀ ਭਲਾ ਪਿੰਡ, ਫੁੱਟਬਾਲ ਵੁਮੈਨ ਵਿੱਚ ਪਹਿਲਾ ਸਥਾਨ ਦਸ਼ਮੇਸ਼ ਪਬਲਿਕ ਸਕੂਲ ਕੋਟਲਾ ਸੁਲਤਾਨ, ਖੋ-ਖੋ ਮੈਨ ਅਤੇ ਵੁਮੈਨ ਵਿੱਚ ਪਹਿਲਾ ਸਥਾਨ ਹਰਸ਼ਾਂ ਛੀਨਾ, ਜਿਮਨਾਸਟਿਕ ਰਿਧਮ ਵਿੱਚ ਪਹਿਲਾ ਸ਼ੁਭਮ ਆਰਿਆ, ਜਿਮਨਾਸਟਿਕ ਫਲੋਰ ਵਿੱਚ ਪਹਿਲਾ ਸਥਾਨ ਪ੍ਰੇਮ ਕੁਮਾਰ ਨੇ ਹਾਸਲ ਕੀਤਾ।