ਰਾਹੁਲ ਦੇ ਪ੍ਰਧਾਨ ਬਣਨ 'ਤੇ ਕਾਂਗਰਸੀ ਬਾਗੋਬਾਗ, ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਵੰਡੇ ਫਲ

Tinku Garg
Last Updated: Dec 18 2017 14:17

ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਕਮਾਂਡ ਰਾਹੁਲ ਗਾਂਧੀ ਦੇ ਹੱਥ ਵਿੱਚ ਆਉਣ 'ਤੇ ਕਾਂਗਰਸੀ ਬਾਗੋਬਾਗ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦਿਆਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਨੇ ਆਪਣੇ ਕਾਂਗਰਸੀ ਸਮਰਥਕਾਂ ਨੂੰ ਨਾਲ ਲੈ ਕੇ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਫਲ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਕਾਂਗਰਸ ਪਾਰਟੀ ਜਿੱਥੇ ਧਰਮ ਨਿਰਪੱਖ ਪਾਰਟੀ ਹੈ ਉੱਥੇ ਹੀ ਕਾਂਗਰਸ ਅੰਦਰ ਹਰ ਵਰਗ ਨੂੰ ਬਰਾਬਰਤਾ ਦੇ ਕੇ ਨਿਵਾਜਿਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀ ਯੋਗ ਅਗਵਾਈ ਹੇਠ ਦੇਸ਼ ਦੇ ਹਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਦਾ ਝੰਡਾ ਲਹਿਰਾਏਗਾ ਅਤੇ 2019 ਵਿੱਚ ਰਾਹੁਲ ਗਾਂਧੀ ਹੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨਗੇ।

ਇਸ ਮੌਕੇ 'ਤੇ ਜਸਪਾਲ ਸਿੰਘ ਪੰਜਗਰਾਈਆਂ, ਕੌਂਸਲਰ ਨਛੱਤਰ ਸਿੰਘ, ਪਰਮਜੀਤ ਪੰਮੀ, ਦਰਸ਼ਨ ਸਿੰਘ ਕਾਂਗੜਾ, ਇੰਦਰਜੀਤ ਨੀਲੂ, ਜਗਸੀਰ ਸਿੰਘ ਕਾਂਗੜਾ, ਬੀਬੀ ਸਰਬਜੀਤ ਕੌਰ ਸਿੱਧੂ ਤੋਂ ਇਲਾਵਾ ਹੋਰ ਵੀ ਕਾਂਗਰਸੀ ਹਾਜ਼ਰ ਸਨ।