Loading the player...

ਪੰਜਾਬ ਨੂੰ ਖੇਤੀ ਅਧਾਰਿਤ ਸਨਅਤ ਦਾ ਕੇਂਦਰ ਬਣਾਵਾਂਗੇ : ਨਵਜੋਤ ਸਿੰਘ ਸਿੱਧੂ

Last Updated: Dec 12 2017 14:04

ਪਾਈਟੈਕਸ ਕੌਮਾਂਤਰੀ ਵਪਾਰ ਮੇਲੇ ਦੀ ਸਮਾਪਤੀ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਦੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਲਈ ਅਧਾਰਿਤ ਸਨਅਤਾਂ ਅਤੇ ਉਤਪਾਦਕਤਾ (ਮਨੂਫੈਕਚਿਰਿੰਗ) ਵਾਲੀਆਂ ਸਨਅਤਾਂ ਸਥਾਪਤ ਕਰਨ ਦੀ ਵੱਡੀ ਲੋੜ ਹੈ।

ਉਨ੍ਹਾਂ ਸੂਬੇ ਵਿੱਚ ਨਵੀਆਂ ਸਨਅਤਾਂ ਦੀ ਸਥਾਪਤੀ ਲਈ 'ਸਿੰਗਲ ਵਿੰਡੋ' ਪ੍ਰਣਾਲੀ ਸਥਾਪਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਨਿਵੇਸ਼ ਲਈ ਬਿਹਤਰ ਸਹੂਲਤਾਂ ਅਤੇ ਸੁਖਾਲੀ ਪ੍ਰਕਿਰਿਆ ਮੁਹੱਈਆ ਕਰੇ ਤਾਂ ਉਤਪਾਦਕਤਾ ਦੇ ਖੇਤਰ ਵਿੱਚ ਨਵਾਂ ਮੀਲ ਪੱਥਰ ਸਥਾਪਤ ਕੀਤਾ ਜਾ ਸਕਦਾ ਹੈ।

ਰਾਹੁਲ ਗਾਂਧੀ ਦੇ ਕਾਂਗਰਸ ਦੇ ਕੌਮੀ ਪ੍ਰਧਾਨ ਬਣਨ ਮਗਰੋਂ ਗੁਜਰਾਤ ਵਿੱਚ ਦੂਜੇ ਪੜਾਅ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਲਾਹਾ ਮਿਲਣ ਦੀ ਉਮੀਦ ਪ੍ਰਗਟਾਉਂਦਿਆਂ ਉਨ੍ਹਾਂ ਆਖਿਆ ਕਿ ਰਾਹੁਲ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਪਾਰ ਲਗਾਉਣ ਵਾਲੇ ਮਲਾਹ ਸਾਬਤ ਹੋਣਗੇ। ਇਸ ਦੌਰਾਨ ਉਨ੍ਹਾਂ ਨੇ ਫ਼ਿਲਮ ਦੰਗਲ ਦੀ ਅਦਾਕਾਰਾ ਜ਼ਾਇਰਾ ਵਸੀਮ ਨਾਲ ਕਥਿਤ ਛੇੜਛਾੜ ਨੂੰ ਮੰਦਭਾਗਾ ਦੱਸਿਆ।