ਜੰਗਲਾਤ ਵਿਭਾਗ ਦੇ ਨਾਲ ਵਾਤਾਵਰਨ ਨੂੰ ਬਚਾਉਣ ਦੇ ਲਈ ਵਿਭਾਗ ਦੀ ਮਦਦ ਕਰਨ ਵਾਲਿਆਂ ਔਰਤਾਂ ਨੂੰ ਵਿਭਾਗ ਵੱਲੋਂ ਨਹੀਂ ਦਿੱਤਾ ਜਾ ਰਿਹਾ ਮਿਹਨਤਾਨਾ

Last Updated: Dec 07 2017 21:24

ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਦੀਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੇ ਚਲਦੇ ਜੰਗਲਾਤ ਵਿਭਾਗ ਵੱਲੋਂ ਪਿੰਡ ਕੋਠੀ ਪੰਡਿਤਾਂ ਦੇ ਕੋਲ ਰੁੱਖਾਂ ਦੀ ਪਨੀਰੀ ਤਿਆਰ ਕਰ ਉਨ੍ਹਾਂ ਨੂੰ ਜੰਗਲਾਂ 'ਚ ਰੋਪਿੰਆ ਜਾਂਦਾ ਹੈ। ਇਸ ਕੰਮ ਦੇ ਲਈ ਪਿੰਡ ਦੀ ਅੱਧਾ ਦਰਜਨ ਔਰਤਾਂ ਨੂੰ ਵਿਭਾਗ ਵੱਲੋਂ ਨਰੇਗਾ ਅਤੇ ਹੋਰ ਦੂਜੀ ਯੋਜਨਾਵਾਂ ਦੇ ਤਹਿਤ ਕੰਮ ਦੇ ਉਨ੍ਹਾਂ ਤੋਂ ਪੌਦੇ ਲਗਾਉਣ ਤੇ ਤਿਆਰ ਕਰਨ ਦਾ ਕੰਮ ਲਿਆ ਗਿਆ ਸੀ। ਹੈਰਤ ਦੀ ਗਲ ਇਹ ਹੈ ਕਿ 3 ਮਹੀਨੇ ਕੰਮ ਲੈਣ ਦੇ ਬਾਅਦ ਇਨ੍ਹਾਂ ਔਰਤਾਂ ਦੀ ਛੁੱਟੀ ਕਰ ਦਿੱਤੀ ਗਈ ਅਤੇ ਹੁਣ ਇਹ ਔਰਤਾਂ 3 ਮਹੀਨੇ ਦੀ ਮਜ਼ਦੂਰੀ ਦੇ ਪੈਸੇ ਲੈਣ ਦੇ ਲਈ ਵਿਭਾਗ ਦੇ ਚੱਕਰ ਲਗਾ ਰਹਿਆਂ ਹਨ। ਪੀੜਤ ਭਾਗਵਤੀ ਦੇਵੀ, ਦੇਵੋ, ਬਿਨਾਂ ਦੇਵੀ, ਧਆਨੋ, ਬਿਨਾਂ ਆਦਿ ਨੇ ਦੱਸਿਆ ਕਿ ਉਹ ਲੋਕ ਪਿਛਲੇ ਕਾਫ਼ੀ ਸਾਲਾਂ ਤੋਂ ਜੰਗਲਾਤ ਵਿਭਾਗ 'ਚ ਦਿਹਾੜੀ ਉੱਪਰ ਰੁੱਖਾਂ ਦੀ ਪਨੀਰੀ ਤਿਆਰ ਕਰਨ, ਉਨ੍ਹਾਂ ਨੂੰ ਲਿਫਾਫੀਆਂ 'ਚ ਪਾਉਣ ਅਤੇ ਇੱਥੋਂ ਤੱਕ ਜੰਗਲਾ ਵਿੱਚ ਰੋਪਣ ਦਾ ਵੀ ਕੰਮ ਕਰਦਿਆਂ ਹਨ। 

ਵਿਭਾਗ ਨੂੰ ਜੱਦ ਉਨ੍ਹਾਂ ਦੀ ਮਦਦ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਨੂੰ ਬੁਲਾ ਲਿਆ ਜਾਂਦਾ ਹੈ। ਔਰਤਾਂ ਨੇ ਕਿਹਾ ਕਿ ਸਾਲ 2013 ਤੇ 2014 ਦੇ ਬਣਦੇ ਪੈਸੇ ਵਿਭਾਗ ਨੇ ਇਸ ਲਈ ਦੇਣ ਤੋਂ ਮਨਾ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪਿੰਡ ਕਾਰਪੋਰੇਸ਼ਨ ਵਿੱਚ ਆ ਗਿਆ ਹੈ। ਇਹੋ ਨਹੀਂ ਉਹ ਪੈਸੇ ਲੈਣ ਦੇ ਲਈ ਜੱਦੋ ਜਹਿਦ ਕਰ ਰਹੀਆਂ ਸਨ ਕਿ ਵਿਭਾਗ ਨੇ 2017 'ਚ ਅਪ੍ਰੈਲ, ਮਈ ਤੇ ਜੂਨ ਮਹੀਨੇ ਉਨ੍ਹਾਂ ਨੂੰ ਦਿਹਾੜੀ ਉੱਪਰ ਰੱਖ ਕੇ ਕੰਮ ਕਰਵਾਇਆ ਅਤੇ ਫਿਰ ਪੈਸੇ ਨਹੀਂ ਦਿੱਤੇ। ਇਸ ਗਲ ਨੂੰ ਬੀਤੇ ਕਈ ਮਹੀਨੇ ਹੋ ਚੁੱਕੇ ਹਨ ਅਤੇ ਉਹ ਪੀੜਤ ਔਰਤਾਂ ਮਜ਼ਦੂਰੀ ਦੇ ਪੈਸੇ ਲੈਨ ਦੇ ਲਈ ਵਿਭਾਗ ਦੇ ਚੱਕਰ ਲਗਾਉਣ ਦੇ ਲਈ ਮਜਬੂਰ ਹਨ ਅਤੇ ਉਨ੍ਹਾਂ ਦੀ ਸੁਣਨ ਵਾਲਾ ਕੋਈ ਵੀ ਨਹੀਂ ਹੈ। ਪਠਾਨਕੋਟ ਜ਼ਿਲ੍ਹਾ ਜੰਗਲਾਤ ਅਫ਼ਸਰ ਡਾ. ਸੰਜੀਵ ਤਿਵਾੜੀ ਨੇ ਕਿਹਾ ਕਿ ਇਸ ਸੰਬੰਧ ਵਿੱਚ ਉਨ੍ਹਾਂ ਦੀ ਪੀੜਤ ਔਰਤਾਂ ਨਾਲ ਗਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਬਣਦੀ ਜਾਂਚ ਕਰਵਾਉਣਗੇ ਅਤੇ ਜਾਂਚ ਦੇ ਬਾਅਦ ਜੋ ਵੀ ਮਜ਼ਦੂਰੀ ਜਾਂ ਉਨ੍ਹਾਂ ਦੀ ਮਿਹਨਤ ਦਾ ਪੈਸਾ ਬਣਦਾ ਹੈ ਉਹ ਉਨ੍ਹਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕੋਠੀ ਪੰਡਿਤਾਂ 'ਚ ਮੈਡੀਸਨ ਪਲਾਂਟ ਲਗਾਉਣ ਦੇ ਨਾਲ ਹੋਰ ਕੰਮਾਂ ਦੇ ਲਈ ਸਮੇਂ-ਸਮੇਂ ਉੱਪਰ ਨਰੇਗਾ ਅਤੇ ਹੋਰ ਯੋਜਨਾਵਾਂ ਦੇ ਤਹਿਤ ਵਿਭਾਗ ਮਜ਼ਦੂਰਾਂ ਨੂੰ ਦਿਹਾੜੀ 'ਤੇ ਰੱਖਦਾ ਹੈ। ਇਸ ਦੇ ਲਈ ਇੱਥੇ ਇੱਕ ਵੁਮੈਨ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ।