ਰਜਤ ਅਤੇ ਪੰਕਜ ਦੇ ਦੋ ਸਾਥੀਆਂ ਤੋਂ ਵੀ ਪੁਲਿਸ ਕਰ ਰਹੀ ਪੁੱਛ-ਗਿੱਛ

Last Updated: Dec 07 2017 21:04

ਵਧਾਨੀ ਚੱਕੜ ਦੇ ਜੰਗਲਾਂ ਵਿੱਚ ਬੀਤੇ ਦਿਨਾਂ 'ਚ ਸ਼ਿਕਾਰ ਖੇਡਣ ਗਏ ਮੁੰਡਿਆਂ ਵੱਲੋਂ ਅਚਾਨਕ ਰਾਈਫ਼ਲ ਤੋਂ ਗੋਲੀ ਲਗਨ ਦੇ ਬਾਅਦ ਹੋਈ ਮੈਕਿਨਿਕਲ ਇੰਜੀਨੀਅਰ ਰਜਤ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਮਾਮੂਨ ਪੁਲਿਸ ਦਿਨ ਰਾਤ ਜਾਂਚ ਵਿੱਚ ਲੱਗੀ ਹੋਈ ਹੈ। ਪੁਲਿਸ ਨੇ ਇਸ ਮਾਮਲੇ 'ਚ ਤੱਥਾਂ ਦਾ ਵੀ ਪਤਾ ਲਗਾਇਆ ਹੈ ਕਿ ਸ਼ਿਕਾਰ ਕਰਦੇ ਸਮੇਂ ਮ੍ਰਿਤਕ ਰਜਤ ਅਤੇ ਜ਼ਖਮੀ ਪੰਕਜ ਸਿਰਫ਼ ਦੋ ਹੀ ਨਹੀਂ ਬਲਕਿ ਉਨ੍ਹਾਂ ਦੇ ਨਾਲ ਦੋ ਹੋਰ ਸ਼ਖਸ ਵੀ ਸਨ। ਪੁਲਿਸ ਉਕਤ ਦੋਵਾਂ ਮੁੰਡਿਆਂ ਤੋਂ ਪੁੱਛ-ਗਿੱਛ ਕਰ ਰਹੀ ਹੈ ਅਤੇ ਇਸ ਸਾਰੇ ਮਾਮਲੇ ਦੀ ਗਹਿਰਾਈ ਵਿੱਚ ਜਾਉਣ 'ਚ ਜੁੱਟ ਗਈ ਹੈ। ਏ.ਐਸ.ਆਈ ਕੇਵਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੰਕਜ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਉਹ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਸ ਦੀ ਸਿਹਤ 'ਚ ਸੁਧਾਰ ਹੁੰਦੇ ਹੀ ਪੁਲਿਸ ਵੱਲੋਂ ਪੰਕਜ ਨੂੰ ਗ੍ਰਿਫ਼ਤਾਰ ਕਰ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। 

ਉਨ੍ਹਾਂ ਨੇ ਕਿਹਾ ਕਿ ਪੰਕਜ ਦੀ ਗ੍ਰਿਫ਼ਤਾਰੀ ਦੇ ਬਾਅਦ ਹੀ ਪੁਲਿਸ ਪੁੱਛ-ਗਿੱਛ ਦੇ ਬਾਅਦ ਰਾਈਫ਼ਲ ਨੂੰ ਆਪਣੇ ਕਬਜ਼ੇ ਵਿੱਚ ਲੈ ਪਾਏਗੀ। ਦੱਸਦੇ ਚੱਲੀਏ ਕਿ ਬੀਤੇ ਦਿਨੀਂ ਪੰਕਜ ਅਤੇ ਉਸ ਦਾ ਦੋਸਤ ਰਜਤ ਸ਼ਿਕਾਰ ਖੇਡਣ ਦੇ ਲਈ ਜੰਗਲ ਵਿੱਚ ਗਏ ਸਨ। ਇਸੇ ਦੌਰਾਨ ਉਨ੍ਹਾਂ ਦੇ ਪਾਲਤੂ ਕੁੱਤੇ ਆਪਸ 'ਚ ਲੜ ਪਏ ਸੀ। ਇਨ੍ਹਾਂ ਕੁੱਤਿਆਂ ਦੇ ਝਗੜੇ ਨੂੰ ਛੁਡਾਉਣ ਦੇ ਲਈ ਜਿਵੇਂ ਹੀ ਪੰਕਜ ਨੇ ਰਾਈਫ਼ਲ ਦਾ ਬੱਟ ਕੁੱਤੇ ਨੂੰ ਮਾਰਿਆ ਤਾਂ ਅਚਾਨਕ ਹੀ ਗੋਲੀ ਉਸ ਦੀ ਵਾਂਹ ਨੂੰ ਚੀਰਦੇ ਹੋਏ ਸਿੱਧੇ ਰਜਤ ਦੇ ਸਿਰ 'ਚ ਜਾ ਲੱਗੀ। ਇਸ ਨਾਲ ਰਜਤ ਦੀ ਮੌਕੇ ਉੱਪਰ ਹੀ ਮੌਤ ਹੋ ਗਈ।