ਪਟਿਆਲਾ ਚੋਣਾਂ: ਨਾਮ ਅੱਗੇ ਐਮ.ਸੀ ਲਵਾਉਣ ਨੂੰ ਲੜਨਗੇ 281 ਉਮੀਦ

Last Updated: Dec 07 2017 20:46

ਪਟਿਆਲਾ ਸ਼ਹਿਰ ਵਿੱਚ ਨਿਗਮ ਨਿਗਮ ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਵੱਖੋ-ਵੱਖ ਮਸ਼ਹੂਰ ਦੁਕਾਨਦਾਰਾਂ ਨੂੰ ਪਾਰਟੀਆਂ ਨੇ ਟਿਕਟਾਂ ਵੰਡ ਦਿੱਤੀਆਂ ਹਨ। ਅੱਜ ਪਟਿਆਲਾ ਦੇ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ ਵਾਰਡਾਂ ਲਈ 292 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਜੋ ਕਿ ਪੜਤਾਲ ਦੌਰਾਨ 11 ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਹੁਣ 281 ਉਮੀਦਵਾਰ ਆਪਣੇ ਨਾਂਅ ਅੱਗੇ ਐਮ.ਸੀ ਲਵਾਉਣ ਨੂੰ ਚੋਣ ਮੈਦਾਨ 'ਚ ਰਹਿ ਗਏ ਹਨ। 

ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਵਾਰਡਾਂ ਦੇ ਹਿਸਾਬ ਨਾਲ ਉਮੀਦਵਾਰਾਂ ਦੀ ਗਿਣਤੀ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 1 ਤੋਂ 10 ਲਈ 48 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਜਿਨ੍ਹਾਂ ਵਿੱਚੋਂ 1 ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਹੁਣ 47 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ। ਜਦ ਕਿ ਵਾਰਡ ਨੰਬਰ 11 ਤੋਂ 20 ਲਈ ਦਾਖ਼ਲ ਹੋਏ 48 ਨਾਮਜ਼ਦਗੀ ਪੱਤਰ ਸਹੀ ਪਾਏ ਗਏ।

ਉਨ੍ਹਾਂ ਨੇ ਦੱਸਿਆ ਕਿ ਵਾਰਡ ਨੰਬਰ 21 ਤੋਂ 30 ਵਿੱਚ 55 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਜਿਨ੍ਹਾਂ ਵਿੱਚੋਂ 2 ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ 53 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ। ਵਾਰਡ ਨੰਬਰ 31 ਤੋਂ 40 ਵਿੱਚ ਦਾਖ਼ਲ ਹੋਏ 39 ਨਾਮਜ਼ਦਗੀ ਪੱਤਰ ਸਹੀ ਪਾਏ ਗਏ।  

ਵਾਰਡ ਨੰਬਰ 41 ਤੋਂ 50 ਵਿੱਚ 52 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਜਿਨ੍ਹਾਂ ਵਿੱਚੋਂ 6 ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਹੁਣ 46 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਪਰੇ ਨੇ ਦੱਸਿਆ ਕਿ ਵਾਰਡ ਨੰਬਰ 51 ਤੋਂ 60 ਵਿੱਚ ਕੁੱਲ 50 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਜਿਨ੍ਹਾਂ ਵਿੱਚੋਂ 2 ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਹੁਣ 48 ਉਮੀਦਵਾਰ ਚੋਣ ਮੈਦਾ 'ਚ ਰਹਿ ਗਏ ਹਨ।

ਪਟਿਆਲਾ ਦਿਹਾਤੀ ਵਿੱਚ ਇਹ ਟਰੇਂਡ ਵੀ ਹੈ ਕਿ ਜਿਹੜੇ ਵੀ ਇਸ ਇਲਾਕੇ ਦੇ ਮਸ਼ਹੂਰ ਦੁਕਾਨਦਾਰ ਹਨ, ਉਨ੍ਹਾਂ ਨੂੰ ਵੱਖੋ-ਵੱਖ ਪਾਰਟੀਆਂ ਆਪਣੀ ਟਿਕਟ ਦੇ ਦੇਂਦੀਆਂ ਹਨ ਤਾਂ ਕਿ ਨਾ ਤਾਂ ਜ਼ਿਆਦਾ ਮਸ਼ਹੂਰੀ ਦੀ ਦੌੜ ਭੱਜ ਵਿੱਚ ਪੈਸੇ ਲਾਉਣੇ ਪੈਣ ਅਤੇ ਨਾ ਹੀ ਜ਼ਿਆਦਾ ਸਮਾਂ ਅਤੇ ਮੈਨ ਪਾਵਰ ਦਾ ਇਸਤੇਮਾਲ ਹੋਵੇ, ਪਿਛਲੇ ਸਮਿਆਂ ਦੌਰਾਨ ਇੱਥੇ ਰਾਸ਼ਨ ਵਾਲੇ ਤੋਂ ਲੈ ਕੇ ਕੱਪੜੇ ਵਾਲੇ ਅਤੇ ਕੰਪਿਊਟਰ ਸੈਂਟਰ ਵਾਲੇ ਤੋਂ ਲੈ ਕੇ ਕਬਾੜੀ ਵਾਲੇ ਤੱਕ ਨੂੰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਬਣਾ ਹਟੀਆਂ ਹਨ। ਹੁਣ ਦੇਖਣਾ ਹੈ ਕਿ ਇਹ ਕਿ ਕਿਸ ਦੇ ਕੰਡੇ ਵਿੱਚ ਕੀ ਆਉਂਦਾ ਹੈ।