Loading the player...

12ਵੇਂ ਪਾਈਟੈਕਸ ਮੇਲੇ ਦਾ ਆਗਾਜ਼ ਮੁੱਖ ਮੰਤਰੀ ਵੱਲੋਂ ਕੀਤਾ ਗਿਆ

Vipan Sharma
Last Updated: Dec 07 2017 20:51

ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਕੀਤਾ ਗਿਆ। ਜਿਸ ਵਿੱਚ ਝਾਰਖੰਡ, ਜੰਮੂ-ਕਸ਼ਮੀਰ, ਨਾਰਥ-ਈਸਟ ਅਤੇ ਛੱਤੀਸਗੜ੍ਹ ਤੋਂ ਇਲਾਵਾ ਰਾਜਸਥਾਨ ਵੱਲੋਂ ਵੱਧ-ਚਾੜ੍ਹ ਕੇ ਹਿੱਸਾ ਲਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਹਜ਼ਾਰਾਂ ਕਰੋੜਾਂ ਦੇ ਐਮ.ਓ.ਯੂ. ਸਾਈਨ ਹੋਏ।

ਇਸ ਮੌਕੇ ਰਣਜੀਤ ਸਿੰਘ ਮਹਿਤਾ ਪ੍ਰਿੰਸੀਪਲ ਡਾਇਰੈਕਟਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ 12ਵੇਂ ਪਾਈਟੈਕਸ ਮੇਲੇ ਵਿੱਚ ਬਹੁਤ ਸਾਰੇ ਨਵੇਂ ਸਟਾਲ ਲਗਾਏ ਗਏ ਹਨ, ਇਸ ਤੋਂ ਇਲਾਵਾ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ ਵੀ ਇੱਥੇ ਸਟਾਲ ਲਗਾਏ ਹਨ, ਜਿਸਦਾ ਮੁੱਖ ਮਕਸਦ ਪੰਜਾਬ ਵਿਖੇ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਲਿਆਉਣ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕੁੱਲ 34 ਐਮ.ਓ.ਯੂ. ਸਾਈਨ ਕੀਤੇ ਗਏ ਹਨ, ਜਿਸ ਨਾਲ 2300 ਕਰੋੜ ਦੀ ਇਨਵੈਸਟਮੈਂਟ ਆਵੇਗੀ ਅਤੇ 15,000 ਨੌਕਰੀਆਂ ਪੈਦਾ ਹੋਣਗੀਆਂ।