ਕੋਟਕਪੂਰਾ ਦੇ ਇੱਕ ਸਕੂਲ ਵਿੱਚ ਫਿਰ ਹੋਈ ਚੋਰੀ

Last Updated: Dec 07 2017 20:07

ਕੋਟਕਪੂਰਾ ਦੇ ਮੁਹੱਲਾ ਸੁਰਗਾਪੁਰੀ ਦੇ ਸਰਕਾਰੀ ਹਾਈ ਸਕੂਲ ਵਿੱਚ ਬੀਤੀ ਰਾਤ ਚੋਰੀ ਹੋ ਗਈ। ਇਸ ਦੀਆਂ ਤਿੰਨ ਐਲ.ਸੀ.ਡੀ ਅਤੇ ਹੋਰ ਸਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ। ਦੋ ਮਹੀਨੇ ਪਹਿਲਾਂ ਵੀ ਇਸ ਸਕੂਲ ਵਿੱਚ ਚੋਰੀ ਹੋ ਗਈ ਸੀ। ਜਿਸ ਦੇ ਸਬੰਧ ਵਿੱਚ ਚੋਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇਸ ਸਕੂਲ ਦੀ ਮੁੱਖ ਅਧਿਆਪਕਾ ਭੁਪਿੰਦਰ ਕੌਰ ਨੇ ਦੱਸਿਆ ਕਿ ਤਿੰਨ ਐਲ.ਸੀ.ਡੀ ਦੇ ਨਾਲ-ਨਾਲ ਇੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਨੂੰ ਵੀ ਚੋਰ ਨਾਲ ਲੈ ਗਏੇ। ਪਹਿਲਾਂ ਹੋਈ ਚੋਰੀ ਵਿੱਚ ਸਕੂਲ ਦਾ ਇਨਵਰਟਰ ਅਤੇ ਬੈਟਰਾ ਚੋਰੀ ਹੋਇਆ ਸੀ। ਜਿਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਵੀ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ।