ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿੰਮ ਮੀਟਿੰਗ 'ਚ ਸਬਸਿਡੀ ਬੰਦ ਕਰਨ ਦਾ ਵਿਰੋਧ.!!!

Last Updated: Dec 07 2017 19:54

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿੰਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖ਼ਪਾਲ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਬੁੱਟਰ, ਬਲਾਕ ਪ੍ਰਧਾਨ ਦਰਸ਼ਨ ਸਿੰਘ ਮੱਲਾਂਵਾਲਾ, ਬਲਾਕ ਪ੍ਰਧਾਨ ਬਲਜਿੰਦਰ ਸਿੰਘ ਮੱਖ਼ੂ, ਸਰਪੰਚ ਹਰਦਿਆਲ ਸਿੰਘ ਅਲੀਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਰੀਆਂ ਅਤੇ ਡਾਈ ਖ਼ਾਦ ਦੀ ਸਪਲਾਈ ਜਿਸ ਤਰ੍ਹਾਂ ਪਹਿਲਾਂ ਸਬਸਿਡੀ ਕੱਟ ਕੇ ਦਿੱਤੀ ਜਾਂਦੀ ਸੀ, ਕਿਸਾਨਾਂ ਦੇ ਹਿੱਤ ਵਿੱਚ ਸੀ ਪਰ ਹੁਣ ਜੋ ਸਰਕਾਰ ਨੇ ਨੀਤੀ ਲਿਆਉਂਦੀ ਹੈ, ਕਿਸਾਨਾਂ ਤੋਂ ਪੂਰੇ ਪੈਸੇ ਵਸੂਲ ਕੇ ਸਬਸਿਡੀ ਖਾਤਿਆਂ ਵਿੱਚ ਵਾਪਿਸ ਭੇਜਣ ਦਾ ਫ਼ੈਸਲਾ ਕਿਸਾਨ ਵਿਰੋਧੀ ਹੈ, ਜਿਸ ਦਾ ਜੱਥੇਬੰਦੀ ਕਰੜੇ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨ ਵਿਰੋਧੀ ਫ਼ੈਸਲਾ ਪਹਿਲਾਂ ਹੀ ਆਰਥਿਕ ਮੰਦੀ ਦਾ ਕਿਸਾਨ ਸਹਿਣ ਨਹੀਂ ਕਰ ਸਕਦੇ ਅਤੇ ਨਾ ਹੀ ਪੂਰੇ ਪੈਸੇ ਭਰਨ ਯੋਗ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਬਸਿਡੀ ਖਾਤਿਆ ਵਿੱਚ ਭੇਜਣ ਦੇ ਫ਼ੈਸਲੇ ਦਾ ਵਿਰੋਧ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਰਦੀ ਹੈ ਅਤੇ ਘੋਰ ਨਿੰਦਿਆ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਸਬਸਿਡੀ ਕੱਟ ਕੇ ਦੁਕਾਨਾਂ 'ਤੇ ਖਾਦ ਭੇਜੀ ਜਾਵੇ। ਇਸ ਮੌਕੇ ਮੀਟਿੰਗ ਵਿੱਚ ਅਜੈਬ ਸਿੰਘ ਫੌਜੀ ਅਲੀਪੁਰ, ਪ੍ਰੀਤਮ ਮੀਹਾਂ ਸਿੰਘ ਵਾਲਾ, ਪਲਵਿੰਦਰ ਸਿੰਘ ਬਹਿਕਾਂ, ਪਿਰਥਾ ਸਿੰਘ ਸੋਢੀਵਾਲਾ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਸਰਪੰਚ ਮਲੋਕੇ, ਜਗਦੀਸ਼ ਸਿੰਘ ਬੁੱਟਰ, ਬਲਵਿੰਦਰ ਸਿੰਘ ਕਾਕੂ ਝਤਰਾ, ਚਤਰ ਸਿੰਘ ਮਰਖ਼ਾਈ ਆਦਿ ਹਾਜ਼ਰ ਸਨ।