ਬਰੀਵਾਲਾ ਨਗਰ ਪੰਚਾਇਤ ਚੋਣਾਂ : ਇੱਕ ਕਾਂਗਰਸੀ ਦੇ ਕਾਗਜ ਰੱਦ

Maninder Arora
Last Updated: Dec 07 2017 19:44

ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਮੰਡੀ ਬਰੀਵਾਲਾ ਵਿੱਚ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਵਿੱਚ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਇੱਕ ਕਾਂਗਰਸੀ ਉਮੀਦਵਾਰ ਦੇ ਕਾਗਜ ਰੱਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਵਾਰਡ ਨੰਬਰ ਚਾਰ ਤੋਂ ਕਾਂਗਰਸ ਵੱਲੋਂ ਦੇਸਰਾਜ ਨਾਮਕ ਵਿਅਕਤੀ ਨੇ ਕਵਰਿੰਗ ਉਮੀਦਵਾਰ ਦੇ ਤੌਰ 'ਤੇ ਕਾਗਜ ਭਰੇ ਸਨ। ਜਾਣਕਾਰੀ ਅਨੁਸਾਰ ਇਸ ਨਾਮਜ਼ਦਗੀ ਨੂੰ ਰੱਦ ਕਰਨ ਦਾ ਕਾਰਨ ਉਮੀਦਵਾਰ ਦੇ ਅਧੂਰੇ ਦਸਤਾਵੇਜ ਹਨ।

ਚੋਣ ਅਧਿਕਾਰੀ ਐਸ.ਡੀ.ਐਮ. ਡਾ. ਮਨਦੀਪ ਕਰ ਦੀ ਅਗਵਾਈ ਵਿੱਚ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਇਕਬਾਲ ਸਿੰਘ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਵਿਪਿਨ ਕੁਮਾਰ ਵੱਲੋਂ ਅੱਜ ਸਾਰੀਆਂ 43 ਨਾਮਜ਼ਦਗੀਆਂ ਦੀ ਜਾਂਚ ਹੋਈ ਹੈ, ਜਿਸ ਦੇ ਬਾਅਦ ਹੁਣ 42 ਉਮੀਦਵਾਰ ਮੈਦਾਨ ਵਿੱਚ ਹਨ। ਫਿਲਹਾਲ ਕੱਲ੍ਹ 08 ਦਸੰਬਰ ਨੂੰ ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲਏ ਜਾ ਸਕਦੇ ਹਨ, ਜਿਸ ਦੇ ਬਾਅਦ ਚੋਣ ਮੈਦਾਨ ਵਿੱਚ ਰਹਿਣ ਵਾਲੇ ਅਸਲੀ ਉਮੀਦਵਾਰਾਂ ਦੀ ਗਿਣਤੀ ਸਾਹਮਣੇ ਆਵੇਗੀ। ਜਿਕਰਯੋਗ ਹੈ ਕਿ ਮੰਡੀ ਬਰੀਵਾਲਾ ਨਗਰ ਪੰਚਾਇਤ ਦੇ 11 ਵਾਰਡਾਂ ਲਈ ਆਉਣ ਵਾਲੀ 17 ਦਸੰਬਰ ਨੂੰ ਵੋਟਾਂ ਹੋਣੀਆਂ ਹਨ ਅਤੇ ਇਸ ਸਮੇਂ ਸਾਰੀਆਂ ਸੀਟਾਂ 'ਤੇ ਅਕਾਲੀ-ਭਾਜਪਾ ਦਾ ਕਬਜਾ ਹੈ।