ਗੱਡੀ ਖੜੀ ਕਰਨ ਕਾਰਨ ਹੋਈ ਲੜਾਈ

Last Updated: Dec 07 2017 14:47

ਭਾਰਤ ਵਿੱਚ ਧਰਮ ਤੋਂ ਬਾਅਦ ਜੇ ਕਿਸੇ ਚੀਜ਼ ਉੱਪਰ ਸਭ ਤੋਂ ਜ਼ਿਆਦਾ ਲੜਾਈ ਹੁੰਦੀ ਹੈ ਉਹ ਹੈ ਟਰਾਂਸਪੋਰਟ ਦੇ ਵਾਹਨਾਂ ਨੂੰ ਲੈ ਕੇ। ਕਦੀ ਕਿਸੇ ਦੀ ਸਾਈਡ ਵੱਜ ਗਈ ਤਾਂ ਲੜਾਈ, ਕਿਸੇ ਨੇ ਗੱਡੀ ਗਲਤ ਪਾਰਕ ਕੀਤੀ ਆ ਤਾਂ ਲੜਾਈ ਅਤੇ ਕਦੀ ਜੇ ਕਿਸੇ ਨੇ ਗੱਡੀ ਗਲਤ ਮੋੜ ਲਈ ਤਾਂ ਲੜਾਈ।

ਅਜੇਹੀ ਹੀ ਇੱਕ ਲੜਾਈ ਪਟਿਆਲਾ ਜ਼ਿਲ੍ਹੇ ਦੇ ਬਲਾਕ ਸ਼ੰਭੂ ਦੇ ਇੱਕ ਛੋਟੇ ਜਿਹੇ ਪਿੰਡ ਚਮਾਰੂ ਵਿਖੇ ਗਲੀ ਵਿੱਚ ਗੱਡੀ ਖੜੀ ਕਰਨ ਦੇ ਕਾਰਨ ਹੋਈ। ਜਿੱਥੇ ਪਵਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਆਪਣੀ ਕਾਰ ਲਾ ਕੇ ਅੰਦਰ ਕੁਝ ਲੈਣ ਆਏ ਸੀ ਇੰਨ੍ਹੇ ਨੂੰ 3 ਲੋਕਾਂ ਨੇ ਉਨ੍ਹਾਂ ਦੇ ਘਰ ਅੰਦਰ ਦਾਖਿਲ ਹੋ ਕੇ ਉਨ੍ਹਾਂ ਉੱਪਰ ਗੱਡੀ ਗਲਤ ਖੜੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। 

ਸ਼ਿਕਾਇਤਕਰਤਾ ਦਾ ਪਰਿਵਾਰ ਵੀ ਇਨ੍ਹੇ ਨੂੰ ਇਕੱਠਾ ਹੋ ਗਿਆ। ਦੇਖ ਹੀ ਦੇਖਦੇ ਲੜਾਈ ਹੱਥੋ-ਪਾਈ ਤੱਕ ਪਹੁੰਚ ਗਈ, ਜਿਸ ਦੇ ਹੱਥ ਵਿੱਚ ਜੋ ਆਇਆ ਉਹੀ ਹਥਿਆਰ ਬਣ ਗਿਆ। ਲੜਦੇ ਲੜਦੇ ਦੋਨੋਂ ਪਾਰਟੀਆਂ ਗਲੀ ਵਿੱਚ ਚਲੀਆਂ ਗਈਆਂ। 

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਤਿੰਨੋ ਮੁਲਜ਼ਮਾਂ ਪ੍ਰਦੀਪ ਸਿੰਘ, ਗਗਨਦੀਪ ਸਿੰਘ, ਭੱਲਾ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨੂੰ ਜ਼ਖਮੀ ਕੀਤਾ ਹੈ। ਜਿਸ ਕਾਰਨ ਸ਼ੰਭੂ ਪੁਲਿਸ ਨੇ ਭਾਰਤੀ ਦੰਡ ਪ੍ਰਨਾਲੀ ਦੀਆਂ ਧਾਰਾਵਾਂ  452, 341, 323, 506, 34 ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।