ਨਸ਼ਾ ਤਸਕਰ ਬਰੀ, ਪੁਲਿਸ ਨੇ ਕੀਤਾ ਸੀ 1050 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ

Last Updated: Dec 07 2017 14:40

ਪਟਿਆਲਾ ਦੀ ਇੱਕ ਅਦਾਲਤ ਨੇ ਪਿੰਡ ਅਕਬਰਪੁਰ ਦੇ ਰਹਿਣ ਵਾਲੇ ਮੀਹਾਂ ਰਾਮ ਨੂੰ ਨਸ਼ਾ ਤਸਕਰੀ ਦੇ ਇੱਕ ਮਾਮਲੇ 'ਚੋਂ ਉਸ ਦੇ ਖ਼ਿਲਾਫ਼ ਮਿਲੇ ਸਬੂਤਾਂ ਦੀ ਘਾਟ ਅਤੇ ਸ਼ੱਕ ਦੇ ਅਧਾਰ 'ਤੇ ਬਰੀ ਕਰ ਦਿੱਤਾ ਹੈ। ਥਾਣਾ ਕੋਤਵਾਲੀ ਪਟਿਆਲਾ ਪੁਲਿਸ ਨੇ ਮੀਹਾਂ ਰਾਮ ਨੂੰ ਨਸ਼ਾ ਤਸਕਰ ਦੱਸਦਿਆਂ ਉਸ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਪੁਲਿਸ ਦੀ ਕਹਾਣੀ ਅਨੁਸਾਰ ਕੋਤਵਾਲੀ ਪੁਲਿਸ ਨੇ ਸਨੌਰੀ ਅੱਡੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੇ ਦੌਰਾਨ ਹੀ ਮੀਹਾਂ ਸਿੰਘ ਦੀ ਤਲਾਸ਼ੀ ਦੌਰਾਨ ਪੁਲਿਸ ਨੇ 1050 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਉਕਤ ਮਾਮਲੇ ਵਿੱਚ ਪੁਲਿਸ ਨੇ ਮੀਹਾਂ ਸਿੰਘ ਦੇ ਖ਼ਿਲਾਫ਼ 12 ਮਈ, 2014 ਨੂੰ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ।

ਲਗਭਗ ਸਾਢੇ ਤਿੰਨ ਸਾਲ ਚੱਲੇ ਲੰਬੇ ਟਰਾਇਲ ਦੇ ਦੌਰਾਨ ਪੁਲਿਸ ਅਜਿਹਾ ਕੋਈ ਵੀ ਸਬੂਤ ਜਾਂ ਗਵਾਹ ਅਦਾਲਤ ਵਿੱਚ ਪੇਸ਼ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ, ਜਿਨ੍ਹਾਂ ਦੇ ਦੰਮ 'ਤੇ ਪੁਲਿਸ ਮੀਹਾਂ ਸਿੰਘ 'ਤੇ ਨਸ਼ਾ ਤਸਕਰ ਹੋਣ ਦੇ ਲਗਾਏ ਗਏ ਇਲਜ਼ਾਮਾਤ ਨੂੰ ਦੋਸ਼ਾਂ ਵਿੱਚ ਤਬਦੀਲ ਕਰ ਸਕਦੀ ਹੋਵੇ। ਲਿਹਾਜਾ ਅਦਾਲਤ ਨੇ ਮੀਹਾਂ ਸਿੰਘ ਨੂੰ ਸ਼ੱਕ ਦੇ ਅਧਾਰ 'ਤੇ ਬਰੀ ਕਰ ਦਿੱਤਾ।