Loading the player...

ਬਾਬਾ ਸਾਹਿਬ ਜੀ ਦੀ ਬਰਸੀ 'ਤੇ ਡੀ.ਪੀ.ਆਈ ਪਾਰਟੀ ਵੱਲੋਂ ਸ਼ਰਧਾ ਸੁਮਨ ਕੀਤੇ ਗਏ ਭੇਂਟ

Last Updated: Dec 06 2017 21:16

ਡੀ.ਪੀ.ਆਈ ਪਾਰਟੀ ਆਫ਼ ਇੰਡੀਆ ਵੱਲੋਂ ਅੱਜ ਸਤਨਾਮ ਸਿੰਘ ਜਰਨਲ ਸਕੱਤਰ ਅਤੇ ਨਿਰਮਲ ਬਾਕਸਰ ਸਾਬਕਾ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਬਾਬਾ ਸਾਹਿਬ ਅੰਬੇਦਕਰ ਜੀ ਦੀ ਬਰਸੀ, ਉਨ੍ਹਾਂ ਦੇ ਪੁਤਲੇ 'ਤੇ ਫੁੱਲਾਂ ਨਾਲ ਸ਼ਰਧਾ ਸੁਮਨ ਭੇਂਟ ਕਰਕੇ ਮਨਾਈ ਗਈ। ਇਸ ਮੌਕੇ ਨਿਰਮਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਬਾਬਾ ਸਾਹਿਬ ਜੀ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ ਹੈ, ਉਨ੍ਹਾਂ ਨੇ ਕਿਹਾ ਝੂਠੇ ਵਾਅਦੇ ਕਰਕੇ ਕਈ ਪਾਰਟੀਆਂ ਸਾਡੀ ਵੋਟਾਂ ਤਾਂ ਹਾਸਿਲ ਕਰ ਲੈਂਦੀਆਂ ਹਨ, ਪਰ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰਦੀਆਂ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਵਾਅਦਾ ਕਰਦੇ ਹਾਂ ਕਿ ਜੇਕਰ ਸਾਡੀ ਪਾਰਟੀ ਅਗਲੀਆਂ ਚੋਣਾਂ 'ਚ ਜਿੱਤ ਜਾਂਦੀ ਹੈ ਤਾਂ ਅਸੀਂ ਫ੍ਰੀ ਪੜ੍ਹਾਈ ਅਤੇ ਗਰੀਬਾਂ ਨੂੰ ਸਹੂਲਤਾਂ ਦੇਵਾਂਗੇ।