Loading the player...

ਨਿਗਮ ਚੋਣਾਂ ਲਈ ਭਾਜਪਾ ਦੇ ਦਵਿੰਦਰ ਭੱਟੀ ਨੇ ਭਰਿਆ ਨਾਮਜ਼ਦਗੀ ਪੱਤਰ

Vipan Sharma
Last Updated: Dec 06 2017 20:41

ਨਿਗਮ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਅੱਜ ਆਖਰੀ ਦਿਨ ਸੀ, ਜਿਸਨੂੰ ਦੇਖਦੇ ਹੋਏੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ। ਇਸੇ ਤਹਿਤ ਅੰਮ੍ਰਿਤਸਰ ਦੇ ਭਾਜਪਾ ਐਸ.ਸੀ ਸੈੱਲ ਦੇ ਪ੍ਰਧਾਨ ਦਵਿੰਦਰ ਭੱਟੀ ਨੇ ਵੀ ਵਾਰਡ ਨੰਬਰ-58 ਤੋਂ ਆਪਣੇ ਚੋਣਾਂ ਦੇ ਕਾਗਜ਼ ਦਾਖਿਲ ਕਰਵਾਏ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਨਾਲ ਵਾਅਦਾ ਕਰਦੇ ਹਨ ਕਿ ਇਸ ਸੀਟ 'ਤੇ ਜਿੱਤ ਹਾਸਿਲ ਕਰਕੇ ਸੀਟ ਨੂੰ ਭਾਜਪਾ ਦੀ ਝੋਲੀ ਵਿੱਚ ਪਾਉਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਦੇ ਜਵਾਬ ਦੇਣ ਦਾ ਮੌਕਾ ਆ ਗਿਆ ਹੈ।