ਬਾਬੂ ਕਾਸ਼ੀ ਰਾਮ ਨੇ ਆਪਣਾ ਪੂਰਾ ਜੀਵਨ ਦੇਸ਼ ਦੇ ਲੇਖੇ ਲਾਇਆ : ਐਡਵੋਕੇਟ ਅਵਤਾਰ ਕਰਿਸ਼ਨ

Last Updated: Oct 10 2017 12:42

ਬਾਬੂ ਕਾਸ਼ੀ ਰਾਮ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ਵਿੱਚ ਲਗਾ ਦਿੱਤਾ। ਦੇਸ਼ ਦੇ ਦਲਿਤਾਂ ਲਈ ਇੱਕ ਸਨਮਾਨਪੂਰਵਕ ਜ਼ਿੰਦਗੀ ਬਤੀਤ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣ ਲਈ ਯਤਨਸ਼ੀਲ ਰਹੇ ਬਾਬੂ ਕਾਸ਼ੀ ਰਾਮ ਦੁਆਰਾ ਇਸ ਕੌਮ ਨੂੰ ਜਾਗਰੂਕ ਕੀਤੇ ਜਾਣ ਲਈ ਅਣਥੱਕ ਮਿਹਨਤ ਕੀਤੀ ਗਈ। ਇਹ ਗੱਲ ਐਡਵੋਕੇਟ ਅਵਤਾਰ ਕਰਿਸ਼ਨ ਜ਼ਿਲ੍ਹਾ ਪ੍ਰਧਾਨ ਬਸਪਾ ਨੇ ਬਾਬੂ ਕਾਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਹੀ। ਉਨ੍ਹਾਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਨੇ ਆਪਣੀ ਕੌਮ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਪਣਾ ਪਰਿਵਾਰ ਅਤੇ ਸੁੱਖ ਆਰਾਮ ਛੱਡ ਕੇ ਆਪਣਾ ਸਾਰਾ ਜੀਵਨ ਦਲਿਤ ਸਮਾਜ ਦੇ ਲੇਖੇ ਲਾਇਆ। ਜ਼ਿਲ੍ਹਾ ਪ੍ਰਧਾਨ ਬਾਬੂ ਕਾਸ਼ੀ ਰਾਮ ਦੇ ਪ੍ਰੀ ਨਿਰਵਾਣ ਲਈ ਆਯੋਜਿਤ ਕੀਤੇ ਗਏ ਗਏੇ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ। ਉਨ੍ਹਾਂ ਨੇ ਬਾਬੂ ਕਾਸ਼ੀ ਰਾਮ ਦੀ ਜੀਵਨੀ 'ਤੇ ਵੀ ਚਾਨਣਾ ਪਾਇਆ। ਇਸ ਸਮਾਗਮ ਦੀ ਸਟੇਜੀ ਕਾਰਵਾਈ ਬਸੰਤ ਕੁਮਾਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਹੋਰ ਵੀ ਬੁਲਾਰਿਆਂ ਨੇ ਆਏ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਬਾਬੂ ਕਾਂਸ਼ੀ ਰਾਮ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ 'ਤੇ ਮੋਹਨ ਸਿੰਘ ਸਰਾਵਾਂ, ਹਰਜਿੰਦਰ ਸਿੰਘ ਖਾਰਾ, ਤੀਰਥ ਸਿੰਘ ਖਾਰਾ, ਤੇਜਾ ਸਿੰਘ ਜੈਦ, ਮੰਗਤ ਸਿੰਘ, ਜਰਨੈਲ ਸਿੰਘ, ਬਲਵੰਤ ਸਿੰਘ, ਸੁਖਜਿੰਦਰ ਸਿੰਘ, ਧੀਰਜ ਕੁਮਾਰ ਵਿੱਕੀਠ, ਸੂਰਜ ਬਿੱਲਾ, ਰੌਸ਼ਨ ਰੋਮੀ, ਡਾ. ਵਿਨੋਦ ਅਤੇ ਹੋਰ ਵੀ ਹਾਜ਼ਰ ਸਨ।