26 ਸਤੰਬਰ ਤੋਂ ਹੜਤਾਲ 'ਤੇ ਬਾਰ ਐਸੋਸੀਏਸ਼ਨ ਜੈਤੋ ਦੇ ਵਕੀਲ

Last Updated: Sep 25 2017 20:09

ਫ਼ਰੀਦਕੋਟ ਵਿਖੇ ਬਣਾਈ ਗਈ ਫੈਮਲੀ ਕੋਰਟ ਦੇ ਵਿਰੋਧ 'ਚ ਸਬ-ਡਵੀਜ਼ਨ ਬਾਰ ਐਸੋਸੀਏਸ਼ਨ ਜੈਤੋ ਦੇ ਵਕੀਲਾਂ ਨੇ 26 ਸਤੰਬਰ ਤੋਂ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਐਸੋਸੇਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਪੰਜਾਬ ਬਾਰ ਐਸੋਸੀਏਸ਼ਨ ਦੇ ਸੱਦੇ 'ਤੇ ਕੱਲ੍ਹ ਨੂੰ ਸਬ-ਡਵੀਜ਼ਨ ਬਾਰ ਐਸੋਸੀਏਸ਼ਨ ਜੈਤੋ ਵਿਖੇ ਵਕੀਲਾਂ ਦੀ ਮੁਕੰਮਲ ਹੜਤਾਲ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਹੜਤਾਲ ਫ਼ਰੀਦਕੋਟ ਜ਼ਿਲ੍ਹੇ 'ਚ ਜੋ ਫੈਮਲੀ ਕੋਰਟ ਬਣਾਈ ਗਈ ਹੈ ਉਨ੍ਹਾਂ ਦਾ ਲੋਕਾਂ ਨੂੰ ਕੋਈ ਵੀ ਫ਼ਾਇਦਾ ਨਹੀਂ ਹੈ ਇਸ ਲਈ ਫੈਮਲੀ ਕੋਰਟ ਨੂੰ ਭੰਗ ਕਰ ਕੇ ਪਰਿਵਾਰਕ ਝਗੜਿਆਂ ਸਬੰਧੀ ਸਾਰੇ ਕੇਸ ਜੈਤੋ ਦੇ ਸਬ-ਡਵੀਜ਼ਨ ਕੋਰਟ 'ਚ ਟਰਾਂਸਫ਼ਰ ਕੀਤੇ ਜਾਣ ਤਾਂ ਜੋ ਪਰਿਵਾਰਕ ਝਗੜਿਆਂ ਸਬੰਧੀ ਜੋ ਲੋਕਾਂ ਨੂੰ ਇਨਸਾਫ਼ ਲੈਣ ਲਈ ਦੂਰ-ਦੁਰਾਡੇ ਪਹੁੰਚ ਕਰਕੇ ਜੋ ਖੱਜਲ ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਐਡਵੋਕੇਟ ਸੁਖਚੈਨ ਸਿੰਘ ਸੰਧੂ, ਹਮੇਸ਼ ਕੁਮਾਰ ਸ਼ਰਮਾ ਸੈਕਟਰੀ ਬਾਰ ਐਸੋਸੀਏਸ਼ਨ, ਉਪ ਪ੍ਰਧਾਨ ਜਗਦੀਪ ਸਿੰਘ, ਸਾਬਕਾ ਪ੍ਰਧਾਨ ਨੀਰਜ ਮਹੇਸ਼ਵਰੀ, ਐਡਵੋਕੇਟ ਅਜੇ ਪਾਲ ਅਤੇ ਐਡਵੋਕੇਟ ਕੁਲਦੀਪ ਮਿੱਤਲ ਆਦਿ ਹਾਜ਼ਰ ਸਨ।