ਨੈਸ਼ਨਲ ਪੁਲਿਸ ਪੋਲੀਓ ਰਾਊਂਡ ਦੇ ਸੰਬੰਧ ਵਿੱਚ ਵਰਕਸ਼ਾਪ ਆਯੋਜਿਤ

Last Updated: Jan 03 2020 18:06
Reading time: 1 min, 18 secs

ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ ਦੀ ਰਹਿਨੁਮਾਈ ਹੇਠ ਨੈਸ਼ਨਲ ਪੁਲਿਸ ਪੋਲੀਓ ਰਾਊਂਡ ਦੇ ਸੰਬੰਧ ਵਿੱਚ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰ, ਨੋਡਲ ਅਫਸਰ, ਐਲ.ਐਚ.ਵੀਜ ਤੇ ਬੀ.ਈ.ਈਜ ਹਾਜਰ ਹੋਏ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ 19 ਜਨਵਰੀ ਤੋਂ 21 ਜਨਵਰੀ ਤੱਕ ਜਿਲ੍ਹੇ ਵਿੱਚ ਨੈਸ਼ਨਲ ਪੁਲਿਸ ਪੋਲੀਓ ਰਾਊਂਡ ਚਲਾਇਆ ਜਾਣਾ ਹੈ। ਉਨ੍ਹਾਂ ਹਾਜਰੀਨ ਨੂੰ ਕਿਹਾ ਕਿ ਇਸ ਮੌਕੇ ਡਿਊਟੀ ਦੌਰਾਨ ਕੋਈ ਕੋਤਾਹੀ ਨਾ ਵਰਤੀ ਜਾਏ। ਡਾ.ਜਸਮੀਤ ਬਾਵਾ ਨੇ ਹਾਜਰੀਨ ਨੂੰ ਹਦਾਇਤਾਂ ਦਿਤੀਆਂ ਕਿ ਇਸ ਨੈਸ਼ਨਲ ਰਾਉਂਂਡ ਦੌਰਾਨ 0-5 ਸਾਲ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।

ਜਿਲ੍ਹਾ ਟੀਕਾਕਰਨ ਅਫਸਰ ਡਾ.ਆਸ਼ਾ ਮਾਂਗਟ ਨੇ ਕਿਹਾ ਕਿ ਨੈਸ਼ਨਲ ਪਲਸ ਪੋਲੀਓ ਰਾਊਂਡ ਨੂੰ ਸਫਲ ਬਣਾਇਆ ਜਾਏ ਤੇ ਹਾਈ ਰਿਸਕ ਏਰੀਆ ਵੱਲ ਖਾਸ ਧਿਆਨ ਦਿੱਤਾ ਜਾਏ। ਉਨ੍ਹਾਂ ਹਾਜਰੀਨ ਨੂੰ ਕਿਹਾ ਕਿ ਆਪਣੇ ਆਪਣੇ ਏਰੀਆ ਦਾ ਮਾਈਕਰੋਪਲਾਨ ਬਣਾ ਕੇ ਜਲਦੀ ਤੋਂ ਜਲਦੀ ਭੇਜਿਆ ਜਾਏ। ਉਨ੍ਹਾਂ ਦੱਸਿਆ ਕਿ ਗੁਆਂਢੀ ਦੇਸ਼ਾਂ ਜਿਵੇਂ ਕਿ ਪਾਕਿਸਤਾਨ, ਅਫਗਾਨੀਸਤਾਨ ਅਤੇ ਨਾਈਜੀਰੀਆ ਤੋਂ ਪੋਲੀਓ ਦੇ ਵਾਇਰਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਵਿਸ਼ਵ ਸਿਹਤ ਸੰਗਠਨ ਤੋਂ ਆਏ ਸਰਵੀਲੈਂਸ ਮੈਡੀਕਲ ਅਫਸਰ ਡਾ.ਰਿਸ਼ੀ ਸ਼ਰਮਾ ਨੇ ਪ੍ਰੋਗ੍ਰੈਸ ਆਫ ਪੋਲੀਓ ਇਰੈਡੀਕੇਸ਼ਨ ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ 200 ਤੋਂ ਵੱਧ ਦੇਸ਼ਾਂ ਵਿੱਚ ਪੋਲੀਓ ਬਿਲਕੁਲ ਖਤਮ ਹੋ ਚੁੱਕਿਆ ਹੈ। ਭਾਰਤ ਵਿੱਚ ਬਿਹਾਰ ਅਤੇ ਪੱਛਮੀ ਯੂ.ਪੀ. ਵਿੱਚ ਪੋਲੀਓ ਟ੍ਰਾਂਸਮਿਸ਼ਨ ਦੇ ਕੇਸ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਪੁਲਿਸ ਪੋਲੀਓ ਰਾਊਂਡ ਚਲਾਉਣ ਦਾ ਉਦੇਸ਼ ਪੋਲੀਓ ਨੂੰ ਭਾਰਤ ਵਿੱਚੋਂ ਜੜ ਤੋਂ ਖਤਮ ਕਰਨਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ, ਜਿਲ੍ਹਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਡਾ. ਸੋਨੀਆ ਸਰੋਆ, ਰਜਨੀ, ਰਵਿੰਦਰ ਜੱਸਲ ਤੇ ਹੋਰ ਹਾਜਰ ਸਨ।