ਮੁਹੱਲਿਆਂ ਤੱਕ ਪਹੁੰਚੀ ਹੈਰੋਇਨ (ਨਿਊਜ਼ਨੰਬਰ ਖ਼ਾਸ ਖਬਰ)

Last Updated: Jan 02 2020 13:44
Reading time: 1 min, 14 secs

ਨਸ਼ਿਆ 'ਚ ਹੈਰੋਇਨ ਦੀ ਤਸਕਰੀ 'ਚ ਵਾਧਾ ਹੋਇਆ ਹੈ ਅਤੇ ਹੁਣ ਤਾਂ ਇਹ ਗਾਲੀ ਮੁਹਲਿਆਂ 'ਚ ਵੀ ਆਪਣਾ ਘਰ ਬਣਾ ਰਹੀ ਹੈ। ਆਏ ਦਿਨ ਪੁਲਿਸ ਵੱਲੋਂ ਅਜਿਹੇ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹੇ 'ਚ ਹੁਣ ਇਹ ਬੇਹਦ ਚਿੰਤਾ ਦਾ ਵਿਸ਼ਾ ਹੈ ਕਿ ਨਸ਼ਾ ਗਲੀਆਂ ਮੁਹਾਲਿਆ ਦੇ ਨੌਜਵਾਨਾਂ ਦੇ ਹਥਾਂ 'ਚ ਆਉਣਾ ਖਤਰੇ ਦਾ ਸੰਕੇਤ ਹੈ। ਬੀਤੇ ਦਿਨੀਂ ਅਬੋਹਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਸੀ ਅਤੇ ਹੁਣ ਮੁੜ ਫਾਜ਼ਿਲਕਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਜਿਲ੍ਹਾ ਫਾਜ਼ਿਲਕਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਥਾਣਾ ਸਦਰ ਜਲਾਲਾਬਾਦ ਨੇ ਬਲਪ੍ਰੀਤ ਸਿੰਘ ਉਰਫ ਜੋਨੀ ਪੁੱਤਰ ਅਵਤਾਰ ਸਿੰਘ ਵਾਸੀ ਨੇੜੇ ਗੁਰੂਦਵਾਰਾ ਸ਼੍ਰੀ ਅਰਜਨ ਦੇਵ ਜੀ ਜਲਾਲਾਬਾਦ ਖਿਲਾਫ਼ ਅਧੀਨ ਧਾਰਾ 21/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਦੌਰਾਨੇ ਗਸਤ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਦੋ ਕਿ ਥਾਣਾ ਸਿਟੀ ਫਾਜ਼ਿਲਕਾ ਨੇ ਪੁਨੀਤ ਕੁਮਾਰ ਉਰਫ ਵਿੱਕੀ ਪੁੱਤਰ ਮੂਲ ਚੰਦ ਵਾਸੀ ਸਬ੍ਜ਼ੀ ਮੰਡੀ ਮਹਿਰਿਆ ਬਾਜ਼ਾਰ ਫਾਜ਼ਿਲਕਾ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕਦਮਾ ਦਰਜ ਕੀਤਾ ਹੈ। ਇਥੇ ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਕਾਬੂ ਕੀਤੇ ਜਾ ਰਹੇ ਨੌਜਵਾਨ ਜਿਲ੍ਹੇ ਦੇ ਹੀ ਹਨ ਅਤੇ ਇਸ ਗੱਲ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੋ ਹੈਰੋਇਨ ਪੁਲਿਸ ਨੇ ਬਰਾਮਦ ਕੀਤੀ ਹੈ ਉਹ ਹੈਰੋਇਨ ਇਨ੍ਹਾਂ ਮੁਹਲਿਆਂ 'ਚ ਹੀ ਨੌਜਵਾਨਾਂ ਨੂੰ ਸਪਲਾਈ ਕੀਤੀ ਜਾਣੀ ਸੀ ਜਾ ਕਿਸਨੂੰ ਇਸਦੇ ਬਾਰੇ ਵੀ ਪੁਲਿਸ ਨੂੰ ਆਪਣੀ ਜਾਂਚ 'ਚ ਇਸਨੂੰ ਧਿਆਨ 'ਚ ਰਖਣਾ ਚਾਹਿਦਾ ਹੈ ਤਾਂਜੋ ਜੇਕਰ ਉਹ ਨੌਜਾਵਨ ਨਸ਼ੇ ਦੇ ਆਦੀ ਬਣ ਰਹੇ ਹਨ ਤਾਂ ਉਨ੍ਹਾਂ ਨੂੰ ਇਲਾਜ ਰਾਹੀ ਇਸ ਦਲਦਲ 'ਚ ਫਸਣ ਤੋ ਬਚਾਇਆ ਜਾ ਸਕੇ।