ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮਾਨਸਿਕ ਤਣਾਅ ਤੋਂ ਬਚਾਉਣ ਲਈ ਕਾਫੀ ਕਾਰਗਾਰ ਹੋਵੇਗੀ ਹਫ਼ਵਾਰੀ ਛੁੱਟੀ (ਨਿਊਜ਼ਨੰਬਰ ਖ਼ਾਸ ਖਬਰ)

Last Updated: Jan 01 2020 16:03
Reading time: 0 mins, 37 secs

ਪੁਲਿਸ ਅਤੇ ਫੌਜ ਦੀ ਨੌਕਰੀ ਇੱਕ ਐਸੀ ਨੌਕਰੀ ਹੈ ਜਿਸ ਵਿੱਚ ਛੁੱਟੀ ਮਿਲਣਾ ਬਹੁਤ ਹੀ ਮੁਸ਼ਕਿਲ ਕੰਮ ਹੈ l ਹਮੇਸ਼ਾ ਨੌਕਰੀ ਤੇ ਰਹਿਣ ਕਰਕੇ ਪਰਿਵਾਰ ਅਤੇ ਸਮਾਜ ਨਾਲੋਂ ਨਾਤਾ ਟੁੱਟਣ ਕਰਕੇ ਪੁਲਿਸ ਅਤੇ ਫੌਜ ਦੇ ਜਵਾਨ ਅਕਸਰ ਹੀ ਮਾਨਸਿਕ ਤਣਾਅ ਵਿੱਚ ਆ ਜਾਂਦੇ ਹਨ ਅਤੇ ਕਈ ਵਾਰ ਤਾ ਇਸ ਮਾਨਸਿਕ ਤਣਾਅ ਕਰਕੇ ਵੱਡੀਆਂ ਵੱਡੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ l ਪੰਜਾਬ ਸਰਕਾਰ ਨੇ ਇਸ ਮਾਨਸਿਕ ਤਣਾਅ ਤੋਂ ਬਚਾਉਣ ਲਈ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਇਸ ਨਵੇਂ ਸਾਲ ਤੋਂ ਹਫਤਾਵਰੀ ਛੁੱਟੀ ਦੇਣ ਦਾ ਐਲਾਨ ਕੀਤਾ ਹੈ l ਇਸ ਛੁੱਟੀ ਨਾਲ ਪੰਜਾਬ ਪੁਲਿਸ ਦੇ ਨੌਜਵਾਨਾਂ ਮਾਨਸਿਕ ਤਣਾਅ ਤੋਂ ਬਚਾਉਣ ਲਈ ਕਾਫੀ ਲਾਹੇਵੰਦ ਹੋਵੇਗੀ l ਛੁੱਟੀ ਮਿਲਣ ਨਾਲ ਨੌਜਵਾਨ ਆਪਣੇ ਪਰਿਵਾਰ ਅਤੇ ਸਮਾਜ ਨੂੰ ਸਮਾਂ ਦੇ ਸਕਣਗੇ ਜਿਸ ਨਾਲ ਉਨ੍ਹਾਂ ਦੇ ਪਰਿਵਾਰਿਕ ਸੰਬੰਧ ਵੀ ਚੰਗੇ ਹੋਣਗੇ l