ਨਿਆਂ, ਸ਼ਾਂਤੀ ਅਤੇ ਗਰੀਬੀ ਵਿੱਚ ਵੀ ਪੰਜਾਬ ਦੀ ਹਾਲਤ ਖ਼ਰਾਬ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 01 2020 17:34
Reading time: 0 mins, 49 secs

ਕਿਸੇ ਵੀ ਸੂਬੇ ਜਾਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਚੀਜ਼ ਜ਼ਰੂਰੀ ਚਾਹੀਦੀ ਹੁੰਦੀ ਹੈ ਉਹ ਹੁੰਦੀ ਹੈ ਉੱਥੇ ਰਹਿਣ ਵਾਲੇ ਲੋਕਾਂ ਨੂੰ ਰਹਿਣ ਵਿੱਚ ਸ਼ਾਂਤੀ ਅਤੇ ਉੱਥੇ ਉਹ ਗਰੀਬੀ ਦੀ ਹਾਲਤ ਵਿੱਚੋਂ ਨਿਕਲ ਕੇ ਚੰਗੀ ਆਰਥਿਕ ਹਾਲਤ ਵਿੱਚ ਆਉਣ। ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਸੁਵਿਧਾਵਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਨੀਤੀ ਅਯੋਗ ਦੀ ਇੱਕ ਰਿਪੋਰਟ ਵਿੱਚ 2018 'ਚ ਗ਼ਰੀਬੀ ਨੂੰ ਲੈ ਕੇ ਪੰਜਾਬ ਦੇ 56 ਅੰਕ ਸਨ। ਜੋ ਕਿ 2019 'ਚ ਘੱਟ ਕੇ 48 ਰਹਿ ਗਿਆ ਹੈ। ਜਦਕਿ ਸ਼ਾਂਤੀ ਤੇ ਨਿਆਂ 'ਚ ਪੰਜਾਬ ਇੱਕ ਪੁਆਇੰਟ ਹੇਠਾਂ ਆਇਆ ਹੈ।

ਗ਼ਰੀਬੀ ਨੂੰ ਲੈ ਕੇ ਇਹ ਗਿਰਾਵਟ 8 ਫ਼ੀਸਦੀ ਹੈ। ਦੂਜੇ ਪਾਸੇ ਅਜਿਹਾ ਵੀ ਨਹੀਂ ਹੈ ਕਿ ਪੰਜਾਬ ਹਰ ਖੇਤਰ ਵਿੱਚ ਪਿੱਛੇ ਹੋਵੇ, ਇੱਕ ਖੇਤਰ ਵਿੱਚ ਪੰਜਾਬ ਨੇ ਚੰਗਾ ਕੰਮ ਵੀ ਕੀਤਾ ਹੈ ਉਹ ਕੰਮ ਹੈ ਸਾਫ਼ ਪਾਣੀ ਤੇ ਸੈਨੀਟੇਸ਼ਨ ਸੈਕਟਰ ਵਿੱਚ। ਇਸ ਸੈਕਟਰ 'ਚ 14 ਪੁਆਇੰਟਾਂ ਦੀ ਬੜ੍ਹਤ ਵੇਖਣ ਨੂੰ ਮਿਲ ਰਹੀ ਹੈ। 2018 'ਚ ਜਿੱਥੇ ਇਸ ਖੇਤਰ 'ਚ 60 ਅੰਕ ਮਿਲੇ ਸਨ, ਜੋ 2019 'ਚ ਵੱਧ ਕੇ 74 ਅੰਕ ਹੋ ਗਏ ਹਨ।