ਨਵੇਂ ਸਾਲ ਦਾ ਆਗਾਜ਼ ਵੱਖ-ਵੱਖ ਤਰੀਕਿਆਂ ਨਾਲ ਕੀਤਾ ਗਿਆ

Last Updated: Jan 01 2020 15:07
Reading time: 0 mins, 40 secs

ਨਵੇਂ ਸਾਲ 2020 ਚੜ੍ਹ ਗਿਆ ਹੈ ਅਤੇ ਇਸਦਾ ਸਵਾਗਤ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਰਾਹੀਂ ਕੀਤਾ ਗਿਆ। ਨਵੇਂ ਸਾਲ ਦੇ ਨਾਲ ਹੀ ਠੰਡ ਨੇ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਠਾਰਿਆ ਹੈ। ਉੱਥੇ ਹੀ ਕੁਝ ਲੋਕਾਂ ਨੇ ਇਸ ਕੜਾਕੇ ਦੀ ਠੰਡ 'ਚ ਲੋਕਾਂ ਲਈ ਚਾਹ, ਬਿਸਕੁਟ ਦਾ ਲੰਗਰ ਲਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ।

ਨਵੇਂ ਸਾਲ ਦਾ ਆਗਾਜ਼ ਅਤੇ ਪੁਰਾਣੇ ਸਾਲ ਨੂੰ ਅਲਵਿਦਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਅਤੇ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਕੀਤਾ। ਅਜਿਹੇ 'ਚ ਅਬੋਹਰ ਦੇ ਤਾਰਾ ਮੋਟਰਸ ਵੱਲੋਂ ਨਵੇਂ ਸਾਲ ਦਾ ਸਵਾਗਤ ਠੰਡ ਦੇ ਇਸ ਮੌਸਮ 'ਚ ਆਉਂਦੇ ਜਾਂਦੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਚਾਹ ਅਤੇ ਬਿਸਕੁਟ ਖੁਆ ਕੇ ਕੀਤਾ ਗਿਆ। ਤਾਰਾ ਮੋਟਰਸ ਦੇ ਮੈਨੇਜਰ ਲਖਵਿੰਦਰ ਸਿੰਘ ਅਤੇ ਵਰਕਸ਼ਾਪ ਦੇ ਸਮੂਹ ਸਟਾਫ਼ ਵੱਲੋਂ ਇਸ ਲੰਗਰ 'ਚ ਹਿੱਸਾ ਲਿਆ ਗਿਆ ਅਤੇ ਲੋਕਾਂ ਨੇ ਠੰਡ 'ਚ ਗਰਮ-ਗਰਮ ਚਾਹ ਅਤੇ ਬਿਸਕੁਟ ਖਾਦੇ।