ਤੇ ਖ਼ਿਝੇ ਮਰੀਜ਼ ਨੇ ਡਾਕਟਰ ਨੂੰ ਹੀ ਚਾੜ ਦਿੱਤਾ ਕੁਟਾਪਾ!!

Last Updated: Jan 01 2020 11:51
Reading time: 0 mins, 54 secs

ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਸਿਸਟਮ ਤੋਂ ਅੱਕੇ ਤੇ ਖ਼ਿਝੇ ਹੋਏ ਮਰੀਜ ਨੇ ਡਾਕਟਰ ਨੂੰ ਹੀ ਕੁਟਾਪਾ ਚਾੜ ਦਿੱਤਾ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਹਮਲਾਵਰ ਮਰੀਜ਼ ਦਾ ਘੰਟਿਆਂ ਬੱਧੀ ਲਾਈਨ ਵਿੱਚ ਲੱਗਣ ਦੇ ਬਾਵਜੂਦ ਵੀ ਨੰਬਰ ਨਾ ਆਇਆ ਅਤੇ ਉਸਨੇ ਆਪਣੀ ਸਾਰੀ ਥਕਾਵਟ ਤੇ ਗੁੱਸਾ ਡਾਕਟਰ ਤੇ ਉਤਾਰ ਦਿੱਤਾ।

ਦੱਸਿਆ ਜਾ ਰਿਹੈ ਕਿ, ਇੱਕ ਮਰੀਜ਼ ਰਜਿੰਦਰਾ ਹਸਪਤਾਲ ਦੀ ਓ.ਪੀ.ਡੀ. ਵਿੱਚ ਮੈਡੀਸਨ ਦੇ ਇੱਕ ਡਾਕਟਰ ਕੋਲ ਚੈੱਕਅੱਪ ਕਰਵਾਉਣ ਲਈ ਆਇਆ ਪਰ ਲਾਈਨ ਬੜੀ ਲੰਬੀ ਹੋਣ ਕਾਰਨ ਉਕਤ ਮਰੀਜ਼ ਖ਼ਿਝ ਗਿਆ ਤੇ ਉਹ ਲਾਈਨ ਤੋੜ ਕੇ ਸਿੱਧਾ ਡਾਕਟਰ ਦੇ ਮੂਹਰੇ ਜਾ ਕੇ ਖ਼ੜਾ ਹੋ ਗਿਆ ਤੇ ਪਹਿਲਾਂ ਉਸਨੂੰ ਚੈੱਕ ਕਰਨ ਦੀ ਜਿੱਦ ਕਰਨ ਲੱਗਾ। ਦੱਸਿਆ ਜਾਂਦੈ ਕਿ, ਜਦੋਂ ਡਾਟਕਰ ਨੇ ਵਾਰੀ ਆਉਣ ਤੇ ਚੈੱਕ ਕਰਨ ਲਈ ਕਿਹਾ ਤਾਂ ਉਹ ਭੜਕ ਉੱਠਿਆ ਅਤੇ ਉਸਨੇ ਫ਼ੜ ਕੇ ਡਾਕਟਰ ਨੂੰ ਢਾਹ ਲਿਆ। ਡਾਕਟਰ ਤੇ ਹਮਲਾ ਕਰਨ ਵਾਲੇ ਮਰੀਜ਼ ਦੀ ਪਹਿਚਾਣ ਦਵਿੰਦਰ ਸਿੰਘ ਦੇ ਤੌਰ ਤੇ ਹੋਈ ਹੈ, ਪੁਲਿਸ ਨੇ ਉਸਦੇ ਖਿਲਾਫ਼ ਪਰਚਾ ਦਰਜ ਕਰਕੇ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਕਾਬਿਲ-ਏ-ਗੌਰ ਹੈ ਕਿ, ਪਿਛਲੇ ਦਿਨੀ ਵੀ ਇੱਕ ਮਰੀਜ਼ ਨੇ ਡਾਕਟਰ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ।